ਪੰਜਾਬ ਦੇ 12 ਆਈ. ਏ. ਐੱਸ. ਤੇ 2 ਪੀ. ਸੀ. ਐੱਸ. ਅਫ਼ਸਰ ਤਬਦੀਲ

11/27/2017 12:24:40 AM

ਚੰਡੀਗੜ  (ਭੁੱਲਰ) - ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਨਿਰਦੇਸ਼ਾਂ ਅਨੁਸਾਰ 12 ਆਈ. ਏ. ਐੱਸ. ਅਤੇ 2 ਪੀ. ਸੀ. ਐੱਸ. ਅਫ਼ਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਤਬਾਦਲਿਆਂ ਵਿਚ ਜ਼ਿਕਰਯੋਗ ਗੱਲ ਹੈ ਕਿ ਬੀਤੇ ਲੰਬੇ ਸਮੇਂ ਤੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਕੰਮ ਕਰ ਰਹੇ ਵਿਭਾਗ ਦੇ ਪ੍ਰਧਾਨ ਸਕੱਤਰ ਜਸਪਾਲ ਸਿੰਘ ਨੂੰ ਵੀ ਤਬਦੀਲ ਕਰਕੇ ਹੋਰ ਵਿਭਾਗ ਵਿਚ ਭੇਜ ਦਿੱਤਾ ਗਿਆ ਹੈ।
ਆਈ. ਏ. ਐੱਸ.
* ਮਨੀਕਾਂਤ ਪ੍ਰਸਾਦ ਸਿੰਘ - ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ ਟੈਕਸੇਸ਼ਨ ਤੋਂ ਇਲਾਵਾ ਵਧੀਕ ਮੁੱਖ ਸਕੱਤਰ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਦਾ ਵਾਧੂ ਚਾਰਜ
* ਜੀ. ਵਜਰਾਲਿੰਗਮ - ਵਧੀਕ ਮੁੱਖ ਸਕੱਤਰ ਵਿਧਾਨਕ ਮਾਮਲੇ
* ਸੰਜੇ ਕੁਮਾਰ - ਪ੍ਰਮੁੱਖ ਸਕੱਤਰ, ਕਿਰਤ ਵਿਭਾਗ ਅਤੇ ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦਾ ਵਾਧੂ ਚਾਰਜ
* ਜਸਪਾਲ ਸਿੰਘ - ਪ੍ਰਮੁੱਖ ਸਕੱਤਰ ਜਲ ਸਰੋਤ
* ਵਿਕਾਸ ਪ੍ਰਤਾਪ - ਸਕੱਤਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਅਤੇ ਨਾਲ ਹੀ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ ਪਨਕੌਮ
* ਕਮਲ ਕਿਸ਼ੋਰ ਯਾਦਵ - ਡਾਇਰੈਕਟਰ, ਖਜ਼ਾਨਾ ਤੇ ਅਕਾਊਂਟਸ ਅਤੇ ਨਾਲ ਹੀ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵੇਅਰ ਹਾਊਸਿੰਗ ਨਿਗਮ ਲਿਮਟਿਡ ਅਤੇ ਕਨਵੇਅਰ  
* ਅਭਿਨਵ - ਕਮਿਸ਼ਨਰ ਨਗਰ ਨਿਗਮ ਲੁਧਿਆਣਾ
* ਜਸਕਿਰਨ ਸਿੰਘ - ਡਾਇਰੈਕਟਰ, ਪ੍ਰਾਹੁਣਾਚਾਰੀ ਵਿਭਾਗ
* ਅਮਿਤ ਕੁਮਾਰ - ਵਿਸ਼ੇਸ਼ ਸਕੱਤਰ, ਮਕਾਨ ਅਤੇ ਸ਼ਹਿਰੀ ਵਿਕਾਸ
* ਕਰਨੇਸ਼ ਸ਼ਰਮਾ - ਡਾਇਰੈਕਟਰ ਸਥਾਨਕ ਸਰਕਾਰਾਂ
* ਦੀਪਤੀ ਉੱਪਲ - ਮੁੱਖ ਕਾਰਜਕਾਰੀ ਅਫ਼ਸਰ, ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਅੰਮ੍ਰਿਤਸਰ ਅਤੇ ਨਾਲ ਹੀ ਵਾਧੂ ਚਾਰਜ ਮੁੱਖ ਪ੍ਰਬੰਧਕ, ਅੰਮ੍ਰਿਤਸਰ ਵਿਕਾਸ ਅਥਾਰਟੀ ਤੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ
* ਅਬੀਜੀਤ ਕਪਲਿਸ਼ - ਉੱਪ ਮੰਡਲ ਮੈਜਿਸਟ੍ਰੇਟ ਮਾਨਸਾ
ਪੀ. ਸੀ. ਐੱਸ.
* ਗੁਰਮੀਤ ਸਿੰਘ - ਵਧੀਕ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ
* ਲਤੀਫ ਅਹਿਮਦ - ਉਪ ਮੰਡਲ ਮੈਜਿਸਟ੍ਰੇਟ, ਸਰਦੂਲਗੜ੍ਹ ਅਤੇ ਨਾਲ ਹੀ ਮੁੱਖ ਕਾਰਜਕਾਰੀ ਅਫ਼ਸਰ ਪੰਜਾਬ ਵਕਫ਼ ਬੋਰਡ,ਚੰਡੀਗੜ੍ਹ।