NRI ਦੇ ਵਿਆਹ ’ਚ ਫਾਇਰਿੰਗ ਕਰਨ ਦੇ ਮਾਮਲੇ ’ਚ ਨਵਾਂ ਮੋੜ, 6 ਗੱਡੀਆਂ ਸਣੇ 12 ਗ੍ਰਿਫ਼ਤਾਰ

11/09/2022 7:03:51 AM

ਅੰਮ੍ਰਿਤਸਰ (ਗੁਰਿੰਦਰ ਸਾਗਰ)- ਵੇਰਕਾ ਬਾਈਪਾਸ ਸਥਿਤ ਇਕ ਰਿਜ਼ਾਰਟ ’ਚ ਇਕ ਐੱਨ. ਆਰ. ਆਈ. ਦੇ ਵਿਆਹ ਸਮਾਗਮ ਦੌਰਾਨ ਫਾਈਰਿੰਗ ਕਰਨ ਅਤੇ ਤੋੜਭੰਨ ਕਰਨ ਵਾਲੇ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਵੇਰਕਾ ਦੀ ਪੁਲਸ ਨੇ ਵਾਰਦਾਤ ’ਚ ਇਸਤੇਮਾਲ ਹਥਿਆਰ ਅਤੇ 6 ਗੱਡੀਆਂ ਨੂੰ ਕਬਜ਼ੇ ’ਚ ਲਿਆ ਹੈ। 

ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਮਨੁਆ ਕਲਾਨੌਰ, ਨੀਰਜ ਕੁਮਾਰ, ਬਿਲਾ ਪੁੱਤਰ ਦੌਲਤ ਰਾਮ ਵਾਸੀ ਪੱਟੀ ਤਰਨਤਾਰਨ, ਵਿਜੇ ਮਸੀਹ ਪੁੱਤਰ ਯੂਨਿਸ ਮਸੀਹ ਵਾਸੀ ਪਿੰਡ ਬੁਰਜ, ਬਲਜੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਕੋਟਲੀ, ਭਾਨ ਸਿੰਘ ਬਟਾਲਾ, ਜਤਿੰਦਰ ਕੁਮਾਰ ਪੁੱਤਰ ਸੁਰਿੰਦਰ ਪਾਲ ਸਿੰਘ ਵਾਸੀ ਲੁਧਿਆਣਾ ਹਾਲ ਕੋਲਾ ਨੰਗਲ ਬਟਾਲਾ, ਮਹਿਕਮਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਭੁੱਲਰ, ਮਨਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਮਹਿਲਾਵਾਲਾ, ਕਰਨੈਲ ਸਿੰਘ ਪੁੱਤਰ ਕੀਮਤ ਰਾਮ ਵਾਸੀ ਸੁਹੰਤਾ ਹਿਮਾਚਲ ਪ੍ਰਦੇਸ਼ ਹਾਲ ਬਟਾਲਾ ਰੋਡ ਅੰਮ੍ਰਿਤਸਰ,  ਸੰਜੇ ਸਰਕਾਰ ਪੁੱਤਰ ਸਸਤੀ ਸਰਕਾਰ ਵਾਸੀ ਪਿੰਡ ਪੁਖਰੀ, ਵੈਸਟ ਬੰਗਾਲ, ਡਾਨ ਉਰਫ਼ ਦੀਪੂ ਪੁੱਤਰ ਬਾਦਲ ਸੂਤਰਪੁਦਰ ਵਾਸੀ ਅਸੀਪੁਰ ਵੈਸਟ ਬੰਗਾਲ, ਅਹਿਸਾਸ ਪੁੱਤਰ ਸਵਿੰਦਰ ਸਿੰਘ ਵਾਸੀ ਪ੍ਰੀਤ ਨਗਰ ਛਹਰਟਾ ਅਤੇ ਜਗਤਾਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਾਬਾ ਦੀਨ ਦਿਆਲ ਕਾਲੋਨੀ ਵੇਰਕਾ ਦੇ ਰੂਪ ’ਚ ਹੋੀ ਹੈ। ਇਸ ਦੇ ਇਲਾਵਾ ਪੁਲਸ ਵੱਲੋਂ ਵਾਰਦਾਤ ’ਚ ਇਸਤੇਮਾਲ ਕੀਤੀਆਂ ਗਈਆਂ 6 ਬਲੈਰੋ ਗੱਡੀਆਂ, ਫਾਇਰਿੰਗ ਦੌਰਾਨ ਲਿਆਂਦੀਆਂ ਗਈਆਂ ਗੋਲ਼ੀਆਂ ਦੇ ਖੋਲ੍ਹ, 8 ਕ੍ਰਿਪਾਨਾਂ ਅਤੇ 4 ਬੇਸਬਾਲ ਬਰਾਮਦ ਕੀਤੇ ਗਏ ਹਨ। 

ਇਹ ਵੀ ਪੜ੍ਹੋ : ਆਨੰਦ ਮੈਰਿਜ ਐਕਟ: ਤਿੰਨ ਸਰਕਾਰਾਂ ਵੀ ਲਾਗੂ ਨਹੀਂ ਕਰਵਾ ਸਕੀਆਂ ਇਹ ਐਕਟ


ਡੀ. ਸੀ. ਪੀ. ਇਨਵੈਸਟੀਗੇਸ਼ਨ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ 4 ਨਵੰਬਰ ਦੀ ਰਾਤ ਫੇਸਟਰਨ ਪੈਲੇਸ ਵੇਰਕਾ ਬਾਈਪਾਸ ’ਚ ਰਣਦੀਪ ਸਿੰਘ ਰਿੰਪਲ ਗੁਰੱਪ ਅਤੇ ਕਾਲੂ ਭਤੀਜਾ ਪੱਪੂ ਜੈਂਤੀਪੁਰੀਆ ਗੁਰੱਪ ਵੱਲੋਂ ਕੀਤੀ ਗਈ ਫਾਇਰਿੰਗ ਸਬੰਧੀ ਦਰਜ ਕੀਤੇ ਗਏ ਕੇਸ ’ਚ ਇਨ੍ਹਾਂ 12 ਦੋਸ਼ੀਆਂ ਨੂੰ ਪੁਲਸ ਪਾਰਟੀ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਫਾਇਰਿੰਗ ਦੇ ਬਾਅਦ ਐੱਨ. ਆਰ. ਆਈ. ਵੱਲੋਂ ਇਕ ਪ੍ਰੈੱਸ ਕਾਨਫ਼ਰੰਸ ਆਯੋਜਿਤ ਕੀਤੀ ਗਈ ਜਿਸ ’ਚ  ਕਿਹਾ ਗਿਆ ਕਿ ਪੁਲਸ ਬਿਲਕੁਲ ਸਹਿਯੋਗ ਨਹੀਂ ਕਰ ਰਹੀ ਅਤੇ ਉਨ੍ਹਾਂ ਨੂੰ ਕਦੇ ਵੀ ਭਾਰਤ ਨਾ ਆਉਣ ਲਈ ਵੀ ਕਿਹਾ ਗਿਆ। ਇਸ ਦੇ ਬਾਅਦ ਪੁਲਸ ਨੇ ਇਕ ਮਹੱਤਵਪੂਰਨ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ’ਚ ਦੱਸਿਆ ਗਿਆ ਕਿ ਇਹ ਲੜਾਈ ਐੱਨ. ਆਰ. ਆਈ. ਅਤੇ  ਕਿਸੇ ਹੋਰ ਵਿਅਕਤੀ ਵਿਚਾਲੇ ਨਹੀਂ ਸਗੋਂ ਦੋ ਸ਼ਰਾਬ ਡੀਲਰਾਂ ਵਿਚਾਲੇ ਹੈ। ਉਨ੍ਹਾਂ ਨੇ 12 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ 6 ਬੋਲੈਰੋ ਗੱਡੀਆਂ ਵੀ ਬਰਾਮਦ ਕਰ ਲਈਆਂ ਹਨ। 

ਇਹ ਵੀ ਪੜ੍ਹੋ : ਕੈਨੇਡਾ 'ਚ ਪਹਿਲੀ ਵਾਰ ਨਵੰਬਰ ਨੂੰ ਰਾਸ਼ਟਰੀ ਹਿੰਦੂ ਵਿਰਾਸਤ ਮਹੀਨੇ ਵਜੋਂ ਮਨਾ ਰਹੇ ਭਾਰਤੀ

ਜਾਣਕਾਰੀ ਦਿੰਦੇ ਹੋਏ ਜੇ. ਐੱਸ. ਵਾਲੀਆ ਨੇ ਦੱਸਿਆ ਕਿ ਜਾਣਬੁੱਝ ਕੇ ਇਸ ਮਾਮਲੇ ਨੂੰ ਕੁਝ ਹੋਰ ਹੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾ ਕਿਸੇ ਐੱਨ. ਆਰ. ਆਈ. ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਦੋਸ਼ ਲਗਾਏ ਗਏ ਹਨ ਕਿ ਪੁਲਸ ਬਿਲਕੁਲ ਸਹਿਯੋਗ ਨਹੀਂ ਕਰ ਰਹੀ, ਇਹ ਗਲਤ ਹੈ। ਜੇਕਰ ਪੁਲਸ ਸਹਿਯੋਗ ਨਹੀਂ ਕਰਦੀ ਤਾਂ ਸ਼ਾਇਦ 12 ਵਿਅਕਤੀ ਗਿ੍ਰਫ਼ਤਾਰ ਨਹੀਂ ਹੁੰਦੇ। ਉਨ੍ਹਾਂ ਅੱਗੇ ਦੱਸਿਆ ਕਿ 40 ਤੋਂ 50 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦੀ ਗੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਸ ਮਾਮਲੇ ’ਚ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਵੈਸਟ ਅਤੇ ਹੋਰ ਪੁਲਸ ਕਰਮਚਾਰੀਆਂ ਨੂੰ ਡਿਊਟੀ ਸੌਂਪੀ ਗਈ ਹੈ ਅਤੇ ਜਲਦੀ ਹੀ ਬਾਕੀ ਦੋਸ਼ੀਆਂ ਨੂੰ ਵੀ ਗਿ੍ਰਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਪਰ ਪੁਲਸ ਆਪਣੇ ਕੰਮ ਨੂੰ ਬਿਹਤਰੀ ਨਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਡੀ. ਜੀ. ਪੀ. ਵੱਲੋਂ ਸਖ਼ਤ ਨਿਰਦੇਸ ਦਿੱਤੇ ਗਏ ਹਨ ਕਿ ਜੋ ਵੀ ਗਲਤ ਕਰੇਗਾ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣਾ ਚਾਹੀਦੀ ਹੈ। 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri