ਪੰਜਾਬ ਪੁਲਸ ਦੇ 11 ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਤਬਦੀਲ

08/11/2017 3:11:51 AM

ਚੰਡੀਗੜ੍ਹ  - ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਪ੍ਰਬੰਧਕੀ ਆਧਾਰ 'ਤੇ ਪੰਜਾਬ ਪੁਲਸ ਦੇ 11 ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਸਬੰਧੀ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਤਬਾਦਲਿਆਂ ਦੀ ਵਰਣਨਯੋਗ ਗੱਲ ਹੈ ਕਿ ਬੀ. ਕੇ. ਬਾਵਾ ਨੂੰ ਏ. ਡੀ. ਜੀ. ਪੀ. ਕਮ-ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਸ ਪੰਜਾਬ ਅਤੇ ਡਾਇਰੈਕਟਰ ਸਿਵਲ ਡਿਫੈਂਸ ਤਾਇਨਾਤ ਕੀਤਾ ਗਿਆ ਹੈ ਹਾਲਾਂਕਿ ਉਹ 31 ਅਗਸਤ ਨੂੰ ਜੀ. ਡੀ. ਪਾਂਡੇ ਦੀ ਇਸ ਅਹੁਦੇ ਤੋਂ ਸੇਵਾਮੁਕਤੀ ਤੋਂ ਬਾਅਦ ਹੀ ਅਹੁਦਾ ਸੰਭਾਲਣਗੇ। ਇਸ ਸਮੇਂ ਤੱਕ ਬਾਵਾ ਇਸੇ ਦਫ਼ਤਰ ਦੀ ਕਾਰਜਪ੍ਰਣਾਲੀ ਨੂੰ ਸਮਝਣ ਲਈ ਓ. ਐੱਸ. ਡੀ. ਵਜੋਂ ਕੰਮ ਕਰਨਗੇ। 

ਆਈ. ਪੀ. ਐੱਸ. ਨਾਮ


 ਨਵੀਂ ਤਾਇਨਾਤੀ 
ਹਰਦੀਪ ਸਿੰਘ ਢਿੱਲੋਂ ਡੀ. ਜੀ. ਪੀ. ਲਾਅ ਐਂਡ ਆਰਡਰ
ਜਸਮਿੰਦਰ ਸਿੰਘ ਡੀ. ਜੀ. ਪੀ. ਆਈ. ਵੀ. ਸੀ. ਪੰਜਾਬ 
ਐੱਮ. ਕੇ. ਤਿਵਾੜੀ ਡੀ. ਜੀ. ਪੀ. (ਪ੍ਰ੍ਰਬੰਧ) ਅਤੇ ਵਾਧੂ ਚਾਰਜ ਐੱਮ. ਡੀ. ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ, ਚੰਡੀਗੜ੍ਹ
ਰੋਹਿਤ ਚੌਧਰੀ ਏ. ਡੀ. ਜੀ. ਪੀ. ਰੇਲਵੇ ਪੰਜਾਬ
ਆਈ. ਪੀ. ਐੱਸ. ਸਹੋਤਾ ਏ. ਡੀ. ਜੀ. ਪੀ. ਜੇਲਾਂ ਪੰਜਾਬ
ਸੰਜੀਵ ਕਾਲੜਾ ਏ. ਡੀ. ਜੀ. ਪੀ. ਭਲਾਈ ਪੰਜਾਬ
ਗੌਰਵ ਯਾਦਵ ਏ. ਡੀ. ਜੀ. ਪੀ. ਸਕਿਓਰਿਟੀ ਪੰਜਾਬ
ਕੁਲਦੀਪ ਸਿੰਘ ਏ. ਡੀ. ਜੀ. ਪੀ. ਆਰਮਡ ਬਟਾਲੀਅਨ ਜਲੰਧਰ
ਅਨੀਤਾ ਪੁੰਜ ਆਈ. ਜੀ. ਪੀ. ਟਰੇਨਿੰਗ ਦਾ ਨਾਲ ਡਾਇਰੈਕਟਰ ਪੀ. ਪੀ. ਏ. ਫਿਲੌਰ ਦਾ ਵਾਧੂ ਚਾਰਜ 
ਰਾਕੇਸ਼ ਅਗਰਵਾਲ ਆਈ. ਜੀ. ਪੀ. ਮੁੱਖ ਮੰਤਰੀ ਸੁਰੱਖਿਆ ਪੰਜਾਬ/ਐੱਸ. ਪੀ. ਯੂ.