11 ਲੱਖ ਪੰਜਾਬੀਆਂ ’ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਹੈਰਾਨ ਕਰ ਦੇਵੇਗੀ ਇਹ ਰਿਪੋਰਟ

12/23/2022 6:42:11 PM

ਚੰਡੀਗੜ੍ਹ : ਕੋਰੋਨਾ ਦੇ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਸਰਕਾਰ ਦੇ ਨਾਲ-ਨਾਲ ਵੱਖ-ਵੱਖ ਸੂਬਾ ਸਰਕਾਰਾਂ ਵੀ ਚੌਕਸ ਹੋ ਗਈਆਂ ਹਨ ਅਤੇ ਜ਼ਰੂਰੀ ਐਡਵਾਈਜ਼ਰੀ ਵੀ ਜਾਰੀ ਕੀਤੀ ਜਾ ਰਹੀ ਹੈ। ਭਾਵੇਂ ਇਕ ਵਾਰ ਫਿਰ ਵੱਡਾ ਖ਼ਤਰਾ ਦੇਸ਼ ਦੀ ਬਰੂਹੇ ਆ ਖੜ੍ਹਾ ਹੋਇਆ ਹੈ ਪਰ ਪੰਜਾਬ ਵਿਚ 11 ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੇ ਕੋਵਿਡ ਦਾ ਪਹਿਲਾ ਟੀਕਾ ਹੀ ਨਹੀਂ ਲਗਾਇਆ ਹੈ। ਕੋਰੋਨਾ ਦੇ ਬਚਾਅ ਦਾ ਕਵਚ ਮੰਨੇ ਜਾ ਰਹੇ ਕੋਵਿਡ ਟੀਕਾਕਰਨ ਨੂੰ ਲੈ ਕੇ ਲੱਖਾਂ ਲੋਕਾਂ ਵਿਚ ਉਤਸ਼ਾਹ ਦੀ ਕਮੀ ਦੇਖੀ ਗਈ ਹੈ। ਇਸੇ ਕਾਰਣ ਪੰਜਾਬ ਦੇ 11 ਲੱਖ ਲੋਕਾਂ ਨੇ ਕੋਰੋਨਾ ਦੀ ਅਜੇ ਤਕ ਪਹਿਲੀ ਡੋਜ਼ ਹੀ ਨਹੀਂ ਲਗਾਈ ਹੈ। ਅੰਕੜਿਆ ਮੁਤਾਬਕ 40 ਹਜ਼ਾਰ ਲੋਕ ਅਜਿਹੇ ਵੀ ਹਨ ਜਿਹੜੇ ਪਹਿਲੀ ਡੋਜ਼ ਤਾਂ ਲਗਵਾ ਚੁੱਕੇ ਹਨ ਪਰ ਉਨ੍ਹਾਂ ਨੇ ਦੂਜੀ ਡੋਜ਼ ਨਹੀਂ ਲਗਾਈ ਹੈ। ਇਸੇ ਤਰ੍ਹਾਂ ਲਗਭਗ ਨੌ ਲੱਖ ਲੋਕਾਂ ਨੇ ਬੂਸਟਰ ਡੋਜ਼ ਨਹੀਂ ਲਗਵਾਈ ਹੈ। 

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮਾੜੀ ਖ਼ਬਰ ਨੇ ਇਕ ਹੋਰ ਪਰਿਵਾਰ ’ਚ ਪਵਾਏ ਕੀਰਣੇ, ਭਰੀ ਜਵਾਨੀ ’ਚ ਜਹਾਨੋਂ ਤੁਰ ਗਿਆ ਗੱਭਰੂ ਪੁੱਤ

ਸੂਬੇ ਦੇ ਸਿਹਤ ਵਿਭਾਗ ਨੇ ਕੇਂਦਰ ਵਲੋਂ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਪੀੜਤ ਪਾਏ ਜਾਣ ਵਾਲੇ ਸਾਰੇ ਕੋਵਿਡ ਨਮੂਨਿਆਂ ਦੀ ਜੀਨੋਮ ਸੀਕਵੈਂਸਿੰਗ ਕਰਵਾਉਣ ਦੇ ਹੁਕਮ ਸਿਹਤ ਇਕਾਈਆਂ ਨੂੰ ਦਿੱਤੇ ਹਨ। ਵਿਭਾਗ ਨੇ ਵੀਰਵਾਰ ਤੱਕ ਦੇ ਅੰਕੜਿਆਂ ’ਤੇ ਝਾਤੀ ਮਾਰੀਏ ਤਾਂ ਪੰਜਾਬ ਵਿਚ ਹੁਣ ਤੱਕ 18,33, 275 ਲੋਕਾਂ ਨੇ ਬੂਸਟਰ ਡੋਜ਼ ਲਗਵਾਈ ਹੈ। ਉਥੇ ਹੀ 18 ਤੋਂ 44 ਸਾਲ ਵਰਗ ਦੇ ਕੁੱਲ 1, 07, 12, 836 ਦਾ ਟੀਕਾਕਰਣ ਹੋ ਚੁੱਕਾ ਹੈ ਜਦਕਿ 15 ਤੋਂ 17 ਸਾਲ ਉਮਰ ਵਰਗ ਦੇ 8, 74, 735 ਬੱਚਿਆਂ ਨੂੰ ਕੋਵਿਡ ਦੀ ਦੂਜੀ ਡੋਜ਼ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 45 ਵਰਗ ਤੋਂ ਉਪਰ 76, 56, 039 ਲੋਕਾਂ ਨੂੰ ਕੋਰੋਨਾ ਦੀ ਦੂਜੀ ਵੈਕਸੀਨ ਲਗਾਈ ਜਾ ਚੁੱਕੀ ਹੈ। ਉਧਰ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵੀ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੋਣ ਦੀ ਗੱਲ ਆਖੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਲੱਗ ਸਕਦੈ ਝਟਕਾ, ਬਿਜਲੀ ਮਹਿੰਗੀ ਕਰਨ ਦੀ ਤਿਆਰੀ ’ਚ ਪਾਵਰਕਾਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh