108 ਐਂਬੂਲੈਂਸ ਦੇ ਕੈਬਿਨ ''ਚ ਲੱਗੀ ਅੱਗ, ਡਰਾਈਵਰ ਦੀ ਹੁਸ਼ਿਆਰੀ ਨਾਲ ਮਰੀਜ਼ ਵਾਲ-ਵਾਲ ਬਚੇ

05/29/2017 2:50:44 PM

ਬਟਾਲਾ, (ਸੈਂਡੀ) - ਐਤਵਾਰ ਬਟਾਲਾ ਸਿਵਲ ਹਸਪਤਾਲ 'ਚ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ 108 ਨੰ. ਐਂਬੂਲੈਂਸ ਦੇ ਕੈਬਿਨ 'ਚ ਅਚਾਨਕ ਅੱਗ ਲੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਐਂਬੂਲੈਂਸ ਦੇ ਪਾਇਲਟ ਮਨਪ੍ਰੀਤ ਸਿੰਘ ਤੇ ਵੜੈਚ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ ਅਸੀਂ ਐਮਰਜੈਂਸੀ 'ਚੋਂ ਐਕਸੀਡੈਂਟ 'ਚ ਜ਼ਖ਼ਮੀ ਹੋਏ ਮਰੀਜ਼ ਨੂੰ ਅੰਮ੍ਰਿਤਸਰ ਲੈ ਕੇ ਚੱਲੇ ਸੀ ਤਾਂ ਐਂਬੂਲੈਂਸ 'ਚ ਮਰੀਜ਼ ਨੂੰ ਆਕਸੀਜਨ ਲਾਉਣ ਲੱਗੇ ਤਾਂ ਅਚਾਨਕ ਆਕਸੀਜਨ ਦੀ ਪਾਈਪ ਫਟ ਗਈ ਅਤੇ ਕੈਬਿਨ 'ਚ ਅੱਗ ਲੱਗ ਗਈ। ਅਸੀਂ ਤੁਰੰਤ ਸਭ ਤੋਂ ਪਹਿਲਾਂ ਮਰੀਜ਼ ਨੂੰ ਐਂਬੂਲੈਂਸ 'ਚੋਂ ਬਾਹਰ ਕੱਢਿਆ ਅਤੇ ਆਕਸੀਜਨ ਦਾ ਸਿਲੰਡਰ ਬੰਦ ਕੀਤਾ, ਜਿਸ ਨਾਲ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ।