ਸ਼੍ਰੀਨਗਰ ਤੋਂ ਮਨਾਲੀ ਤੱਕ ਕੀਤੀ ਸਾਈਕਲ ਰਾਈਡ, 15 ਦਿਨਾਂ ''ਚ ਤੈਅ ਕੀਤਾ 1016 ਕਿਲੋਮੀਟਰ ਦਾ ਸਫਰ

06/24/2017 7:05:58 PM

ਬਠਿੰਡਾ(ਪਾਇਲ)— ਬਠਿੰਡਾ ਦੇ ਇਨ੍ਹਾਂ ਰਾਈਡਰਸ ਨੇ ਸ਼੍ਰੀਨਗਰ ਤੋਂ ਮਨਾਲੀ ਤੱਕ ਦਾ ਸਫਰ ਸਾਈਕਲ ਰਾਈਡ ਸਫਲਤਾ ਨਾਲ ਪੂਰਾ ਕੀਤਾ ਅਤੇ 15 ਦਿਨ 'ਚ 1016 ਕਿਲੋਮੀਟਰ ਦਾ ਸਫਰ ਤੈਅ ਕਰਕੇ ਸਾਈਕਲਿੰਗ ਨੂੰ ਪ੍ਰੇਰਿਤ ਕਰਨ 'ਚ ਯੋਗਦਾਨ ਦਿੱਤਾ। ਜਾਣਕਾਰੀ ਮੁਤਾਬਕ ਬਠਿੰਡਾ ਸਾਈਕਲਿੰਗ ਗਰੁੱਪ ਤੋਂ ਪਿਛਲੇ ਇਕ ਸਾਲ ਤੋਂ ਜੁੜੇ ਕੋ-ਆਪ੍ਰੇਟਿਵ ਇੰਸਪੈਕਟਰ ਰੁਪਿੰਦਰ ਸਿੱਧੂ ਅਤੇ ਅਧਿਆਪਕ ਰਮਨਪ੍ਰੀਤ ਸਿੰਘ ਆਪਣੇ ਦੋਸਤ ਅਧਿਆਪਕ ਹਰਜੀਤ ਸਿੰਘ ਅਬੋਹਰ ਅਤੇ ਨਿਰਮਲ ਸਿੰਘ ਫਿਰੋਜ਼ਪੁਰ ਨਾਲ ਸਾਈਕਲ ਰਾਈਡ ਕਰਨ ਦਾ ਪਲਾਨ ਬਣਾਇਆ, ਜਿਸ ਦੀ ਬਠਿੰਡਾ ਸਾਈਕਲਿੰਗ ਗਰੁੱਪ ਵੱਲੋਂ ਭਰਪੂਰ ਤਾਰੀਫ ਕੀਤੀ ਗਈ। 
ਉਕਤ ਚਾਰੇ ਰਾਈਡਰ ਜ਼ਰੂਰੀ ਸਾਮਾਨ ਨਾਲ ਆਪਣੇ ਸਾਈਕਲਾਂ 'ਤੇ ਸ਼੍ਰੀਨਗਰ ਤੋਂ ਰਾਈਡ 'ਤੇ ਨਿਕਲੇ ਅਤੇ ਵਾਇਆ ਸੋਨਮਾਰਗ, ਜੋਜਲਾ, ਕਾਰਗਿਲ, ਲੇਹ, ਖਾਰ ਦੁੰਗਲਾ ਆਦਿ ਹੁੰਦੇ ਹੋਏ ਮਨਾਲੀ ਪਹੁੰਚੇ। ਉਨ੍ਹਾਂ ਨੇ 1016 ਕਿਲੋਮੀਟਰ ਦਾ ਸਫਰ 15 ਦਿਨਾਂ 'ਚ ਪੂਰਾ ਕੀਤਾ ਅਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ। ਰਾਈਡਰ ਰੁਪਿੰਦਰ ਸਿੱਧੂ ਨੇ ਦੱਸਿਆ ਕਿ ਕਾਰਾਂ ਜਾ ਬੱਸਾਂ 'ਚ ਸਫਰ ਕਰਕੇ ਕੁਦਰਤ ਨੂੰ ਓਨਾ ਨਜ਼ਦੀਕ ਤੋਂ ਨਹੀਂ ਜਾਣਿਆ ਜਾ ਸਕਦਾ, ਜਿੰਨਾ ਸਾਈਕਲ ਰਾਹੀਂ ਜਾਣਿਆ ਜਾ ਸਕਦਾ ਹੈ। ਇਸ ਲਈ ਹਰ ਸਿਹਤਮੰਦ ਇਨਸਾਨ ਨੂੰ ਸਾਈਕਲਿੰਗ ਨਾਲ ਜੁੜਨਾ ਚਾਹੀਦੈ ਅਤੇ ਅਜਿਹੀ ਰਾਈਡ 'ਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ।