ਪਾਕਿਸਤਾਨ ਤੋਂ ਆਏ 100 ਹਿੰਦੂ ਪਰਿਵਾਰਾਂ ਨੇ ਸੜਕਾਂ 'ਤੇ ਲਾਏ ਡੇਰੇ (ਵੀਡੀਓ)

02/14/2020 1:13:12 PM

ਅੰਮ੍ਰਿਤਸਰ (ਸੁਮਿਤ) : ਪਾਕਿਸਤਾਨ 'ਚ ਹੋ ਰਹੇ ਧਰਮ ਪਰਿਵਰਤਨ ਤੋਂ ਦੁਖੀ 100 ਦੇ ਕਰੀਬ ਹਿੰਦੂ ਪਰਿਵਾਰ ਵਾਹਗਾ ਬਾਰਡਰ ਜ਼ਰੀਏ ਭਾਰਤ ਪੁੱਜੇ ਅਤੇ ਅੱਧੀ ਰਾਤ ਨੂੰ ਇਨ੍ਹਾਂ ਲੋਕਾਂ ਨੇ ਸੜਕਾਂ 'ਤੇ ਹੀ ਡੇਰੇ ਲਾ ਲਏ। ਇਨ੍ਹਾਂ ਪਰਿਵਾਰਾਂ ਵਲੋਂ ਭਾਰਤ 'ਚ ਨਾਗਰਿਕਤਾ ਲੈਣ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਘੱਟ ਗਿਣਤੀ ਲੋਕਾਂ ਦਾ ਪਾਕਿਸਤਾਨ 'ਚ ਬਹੁਤ ਬੁਰਾ ਹਾਲ ਹੈ, ਜਿਸ ਕਾਰਨ ਉਹ ਭਾਰਤ ਆਉਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਭਾਵੇਂ ਹੀ ਉਹ ਟੂਰਿਸਟ ਵੀਜ਼ੇ 'ਤੇ ਭਾਰਤ ਪੁੱਜੇ ਹਨ ਪਰ ਉਹ ਮੁੜ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਜਿੰਨੀ ਮਹਿੰਗਾਈ ਹੈ, ਉੱਥੇ ਰਹਿਣਾ ਬਹੁਤ ਹੀ ਮੁਸ਼ਕਲ ਹੈ। ਇਸ ਮੌਕੇ ਇਨ੍ਹਾਂ ਲੋਕਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਦੀ ਇੱਛਾ ਵੀ ਜ਼ਾਹਰ ਕੀਤੀ ਗਈ। ਭਾਰਤ 'ਚ ਬੱਸ ਨਾ ਮਿਲਣ ਕਾਰਨ ਇਹ ਲੋਕ ਰਾਤ ਨੂੰ ਸੜਕਾਂ 'ਤੇ ਹੀ ਸੌਣ ਲਈ ਮਜ਼ਬੂਰ ਹੋਏ।

Babita

This news is Content Editor Babita