10 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ

09/17/2019 8:18:45 PM

ਸ਼ੇਰਪੁਰ,(ਅਨੀਸ਼): ਸਿੱਖਿਆ ਵਿਭਾਗ ਵੱਲੋਂ ਡੀ. ਈ. ਓ., ਡਿਪਟੀ ਡੀ. ਈ. ਓਜ਼. ਸਣੇ 10 ਪੀ. ਈ. ਐੱਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਹ ਹੁਕਤ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਮਨਛਿੰਦਰ ਕੌਰ ਉਪ ਜ਼ਿਲਾ ਸਿੱਖਆ ਅਫਸਰ (ਐ:ਸਿ) ਸ੍ਰੀ ਮੁਕਤਸਰ ਸਾਹਿਬ ਤੋਂ ਸ.ਸ.ਸ.ਸ ਚਾਅੋਕੇ (ਮੋਗਾ), ਜੁਗਰਾਜ ਸਿੰਘ ਜ਼ਿਲਾ ਸਿੱਖਿਆ ਅਫਸਰ (ਐ.ਸਿ.) ਅੰਮ੍ਰਿਤਸਰ ਤੋਂ ਸ.ਸ.ਸ.ਸ ਚਵਿੰਡਾ ਦੇਵੀ (ਅੰਮ੍ਰਿਤਸਰ), ਕਮਲਜੀਤ ਸਿੰਘ ਪ੍ਰਿੰਸੀਪਲ ਸ.ਸ.ਸ.ਸ ਬੜਾ ਪਿੰਡ ਜ਼ਿਲਾ ਜਲੰਧਰ ਤੋਂ ਜ਼ਿਲਾ ਸਿੱਖਿਆ ਅਫਸਰ (ਐ.ਸਿ.) ਫਰੀਦਕੋਟ, ਸ਼ਾਮ ਲਾਲ ਪ੍ਰਿੰਸੀਪਲ ਸ.ਸ.ਸ.ਸ ਮਡਾਲੀ ਕਲਾਂ ਜ਼ਿਲਾ ਕਪੂਰਥਲਾ ਤੋਂ ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਫਾਜ਼ਿਲਕਾ, ਮੁਕੇਸ਼ ਜੋਸ਼ੀ ਨੂੰ ਜ਼ਿਲਾ ਸਿੱਖਿਆ ਅਫਸਰ (ਐ:ਸਿ:) ਮਾਨਸਾ, ਬਲਵੀਰ ਸਿੰਘ ਨੂੰ ਜ਼ਿਲਾ ਸਿੱਖਿਆ ਅਫਸਰ (ਸੈ:ਸਿ) ਪਠਾਨਕੋਟ, ਸੁਰੇਸ਼ ਸੈਦੀ ਪ੍ਰਿੰਸੀਪਲ ਸ.ਸ.ਸ.ਸ (ਕੰਨਿਆ) ਭਾਗੋਵਾਲ ਜ਼ਿਲਾ ਗੁਰਦਾਸਪੁਰ ਤੋਂ ਉਪ ਜ਼ਿਲਾ ਸਿੱਖਿਆ ਅਫਸਰ (ਸੈ:ਸਿ:) ਗੁਰਦਾਸਪੁਰ, ਰਾਕੇਸ਼ ਕੁਮਾਰ ਉਪ ਜ਼ਿਲਾ ਸਿੱਖਿਆ ਅਫਸਰ ਗੁਰਦਾਸਪੁਰ ਤੋਂ ਪ੍ਰਿੰਸੀਪਲ ਸ.ਸ.ਸ.ਸ (ਕੰਨਿਆ) ਭਾਗੋਵਾਲ ਜ਼ਿਲਾ ਗੁਰਦਾਸਪੁਰ ਤੇ ਵਰਿੰਦਰ ਸਿੰਘ ਪ੍ਰਿੰਸੀਪਲ ਸ.ਸ.ਸ.ਸ.ਮਹਾਣਾ ਜ਼ਿਲਾ ਤਰਨਤਾਰਨ ਤੋਂ ਉਪ ਜ਼ਿਲਾ ਸਿੱਖਿਆ ਅਫਸਰ (ਐ:ਸਿ:) ਅੰਮ੍ਰਿਤਸਰ ਵਿਖੇ ਤਾਇਨਾਤ ਕੀਤਾ ਗਿਆ ਹੈ ।