''ਈਕੋ ਸਿੱਖ'' ਵਲੋਂ ਦੇਸ਼-ਵਿਦੇਸ਼ ''ਚ 10 ਲੱਖ ਪੌਦੇ ਲਾਉਣ ਦਾ ਟੀਚਾ

09/13/2018 2:24:20 PM

ਚੰਡੀਗੜ੍ਹ : ਸਮਾਜ ਸੇਵੀ ਜੱਥੇਬੰਦੀ 'ਈਕ ਸਿੱਖ' ਨੇ ਫੈਸਲਾ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮਾਰੋਹਾਂ ਦੇ ਸਬੰਧ 'ਚ ਪੰਜਾਬ ਅਤੇ ਦੇਸ਼-ਵਿਦੇਸ਼ 'ਚ 10 ਲੱਖ ਪੌਦੇ ਲਾਏ ਜਾਣਗੇ। ਇਸ ਟੀਚੇ ਲਈ ਵਿਸ਼ਵ ਭਰ 'ਚ 1820 ਥਾਵਾਂ ਦੀ ਚੋਣ ਕੀਤੀ ਗਈ ਹੈ। ਸੰਸਥਾ ਵਲੋਂ ਹਰ ਥਾਂ 500 ਪੌਦੇ ਜਾਣਗੇ। ਇਹ ਜਾਣਕਾਰੀ ਦਿੰਦਿਆਂ 'ਈਕੋ ਸਿੱਖ' ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਦੱਸਿਆ ਕਿ ਨਨਕਾਣਾ ਸਾਹਿਬ 'ਚ ਵੀ ਸਾਢੇ 500 ਪੌਦੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬਧ 'ਚ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਜਾਵੇਗੀ ਕਿ ਸੂਬੇ ਦੇ ਵਾਤਵਾਰਣ ਨੂੰ ਸਾਫ-ਸੁਥਰਾ ਰੱਖਣ ਵਾਸਤੇ ਸੁਲਤਾਨਪੁਰ ਲੋਧੀ 'ਚ 100 ਜਾਂ 50 ਏਕੜ ਜ਼ਮੀਨ ਬਾਗ ਲਾਉਣ ਲਈ ਦਿੱਤੀ ਜਾਵੇ।