ਫੌਜ ਦੇ ਜਵਾਨਾਂ ਨੇ ਅੰਮ੍ਰਿਤਸਰ ''ਚ 10 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ

08/18/2017 12:16:36 AM

ਅੰਮ੍ਰਿਤਸਰ— ਪੰਜਾਬ ਦੇ ਅੰਮ੍ਰਿਤਸਰ 'ਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿ ਤਸਕਰਾਂ ਨਾਲ ਹੋਈ ਗੋਲੀਬਾਰੀ ਦੌਰਾਨ ਵੀਰਵਾਰ ਨੂੰ ਹੈਰੋਇਨ ਦੇ 2 ਪੈਕਟ ਬਰਾਮਦ ਕੀਤੇ ਹਨ। ਜਿਨ੍ਹਾਂ ਦਾ ਭਾਰ 2 ਕਿਲੋ ਹੈ ਅਤੇ ਇਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 10 ਕਰੋੜ ਰੁਪਏ ਆਂਕੀ ਗਈ ਹੈ। ਸਰਹੱਦ ਸੁਰੱਖਿਆ ਬਲ ਪੰਜਾਬ ਫਰੰਟੀਅਰ ਦੇ ਬੁਲਾਰੇ ਆਰ. ਐਸ. ਕਟਾਰੀਆ ਨੇ ਕੱਲ੍ਹ ਸ਼ਾਮ ਇੱਥੇ ਆਪਣੇ ਬਿਆਨ 'ਚ ਦੱਸਿਆ ਕਿ ਅੰਮ੍ਰਿਤਸਰ ਦੇ ਚੰਨਮੁੱਲਾ ਸਰਹੱਦ ਚੌਕੀ 'ਤੇ ਤਾਇਨਾਤ ਜਵਾਨਾਂ ਨੇ ਦੇਖਿਆ ਕਿ ਪਾਕਿ ਤਸਕਰ ਸਰਹੱਦ ਪਾਰ ਕਰਕੇ ਸਰਹੱਦ ਦੇ ਘੇਰੇ ਤਕ ਪਹੁੰਚ ਗਏ ਅਤੇ ਉਨ੍ਹਾਂ ਨੇ ਪੈਕਟ ਸੁੱਟਣੇ ਸ਼ੁਰੂ ਕਰ ਦਿੱਤੇ। ਕਟਾਰੀਆਂ ਨੇ ਦੱਸਿਆ ਕਿ ਇਸ 'ਤੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆਂ ਤਾਂ ਉਨ੍ਹਾਂ ਨੇ ਹਮਲਾ ਸ਼ੁਰੂ ਕਰ ਦਿੱਤਾ। 
ਆਪਣੀ ਸੁਰੱਖਿਆ ਲਈ ਜਵਾਨਾਂ ਨੇ ਵੀ ਗੋਲੀਆਂ ਚਲਾਈਆਂ ਤਾਂ ਤਸਕਰ ਮੌਕੇ ਤੋਂ ਭੱਜ ਗਏ। ਉਨ੍ਹਾਂ ਨੇ ਦੱਸਿਆ ਕਿ ਬਾਅਦ 'ਚ ਮੌਕੇ 'ਤੇ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਜਵਾਨਾਂ ਨੂੰ 2 ਪੈਕਟ ਹੈਰੋਇਨ ਦੇ ਮਿਲੇ। ਹਰ ਪੈਕਟ ਦਾ ਭਾਰ ਇਕ-ਇਕ ਕਿਲੋ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 10 ਕਰੋੜ ਰੁਪਏ ਆਂਕੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਹੁਣ ਤਕ ਪਾਕਿ ਸਰਹੱਦ ਤੋਂ ਪੰਜਾਬ 'ਚ 124 ਕਿਲੋ ਤੋਂ ਜ਼ਿਆਦਾ ਹੈਰੋਇਨ ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ।