ਚਾਲੂ ਭੱਠੀ ਸਮੇਤ 1 ਕਾਬੂ

04/16/2018 6:52:54 AM

ਮੁੱਦਕੀ, (ਰੰਮੀ)– ਪੁਲਸ ਚੌਕੀ ਮੁੱਦਕੀ ਦੇ ਇੰਚਾਰਜ ਏ. ਐੱਸ. ਆਈ. ਕੁਲਵੰਤ ਸਿੰਘ ਦੀ ਅਗਵਾਈ 'ਚ ਮੁੱਦਕੀ ਪੁਲਸ ਨੇ ਨਾਜਾਇਜ਼ ਸ਼ਰਾਬ ਦੀ ਚਾਲੂ ਭੱਠੀ ਸਮੇਤ ਇਕ ਦੋਸ਼ੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ । ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਉਨ੍ਹਾਂ ਨੂੰ ਮਿਲੀ ਮੁਖਬਰ ਦੀ ਠੋਸ ਸੂਚਨਾ ਤਹਿਤ ਜਦੋਂ ਉਨ੍ਹਾਂ ਲੋਹਾਮ ਰੋਡ ਸਥਿਤ ਵਾਰਡ ਨੰਬਰ 1 ਵਿਖੇ ਇਕ ਘਰ 'ਚ ਛਾਪਾ ਮਾਰਿਆ ਤਾਂ ਨਾਜਾਇਜ਼ ਦੇਸੀ ਸ਼ਰਾਬ ਦੀ ਚਾਲੂ ਭੱਠੀ ਸਮੇਤ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ਚੌਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਚਾਲੂ ਭੱਠੀ ਸਮੇਤ ਕਾਬੂ ਕੀਤੇ ਦੋਸ਼ੀ ਨੇ ਪੁੱੱਛਣ 'ਤੇ ਆਪਣਾ ਨਾਂ ਭਾਨ ਸਿੰਘ ਵਾਸੀ ਮੁੱਦਕੀ ਦੱਸਿਆ, ਜਿਸ ਦੇ ਵਿਰੁੱਧ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਪੁਲਸ ਚੌਕੀ ਮੁੱਦਕੀ ਦਾ ਸਮੂਹ ਸਟਾਫ ਹਾਜ਼ਰ ਸੀ।