1 ਕਿਲੋ ਅਫੀਮ ਤੇ 92 ਹਜ਼ਾਰ ਦੀ ਨਕਦੀ ਸਣੇ 3 ਕਾਬੂ

09/06/2017 12:40:19 PM

ਤਰਨਤਾਰਨ/ਵੈਰੋਵਾਲ,  (ਰਾਜੂ, ਗਿੱਲ)-  ਥਾਣਾ ਵੈਰੋਵਾਲ ਦੀ ਪੁਲਸ ਨੂੰ ਉਸ ਵੇਲੇ ਵੱਡੀ ਸਫਤਲਾ ਹੱਥ ਲੱਗੀ, ਜਦੋਂ ਇਕ ਚਿੱਟੇ ਰੰਗ ਦੀ ਬਲੈਰੋ ਗੱਡੀ 'ਚੋਂ 1 ਕਿਲੋ ਅਫੀਮ ਸਣੇ ਇਕ ਔਰਤ ਤੇ ਦੋ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ। ਐੱਸ. ਐੱਚ. ਓ. ਵੈਰੋਵਾਲ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਵੈਰੋਵਾਲ ਦੀ ਪੁਲਸ ਨੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਪੁਲਸ ਨੂੰ ਦੇਖ ਕੇ ਇਕ ਬਲੈਰੋ ਗੱਡੀ ( ਪੀ. ਬੀ. 02 ਬੀ . ਵਾਈ. 3382) ਨੇ ਆਪਣਾ ਰਸਤਾ ਬਦਲ ਕੇ ਭੱਜਣ ਦੀ ਕੋਸ਼ਿਸ ਕੀਤੀ ਪਰ ਪੁਲਸ ਨੇ ਪਿੰਡ ਜਵੰਦਪੁਰ ਪੁਲ ਕੋਲ ਗੱਡੀ ਨੂੰ ਘੇਰ ਲਿਆ ਅਤੇ ਤਲਾਸ਼ੀ ਲੈਣ 'ਤੇ ਇਸ ਗੱਡੀ ਵਿਚ ਸਵਾਰ ਵਿਅਕਤੀਆਂ ਕੋਲੋਂ 1 ਕਿਲੋ ਅਫੀਮ ਅਤੇ 92 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। 
ਪੁਲਸ ਵੱਲੋਂ ਪੁੱਛਗਿੱਛ ਕਰਨ 'ਤੇ ਉਨ੍ਹਾਂ ਆਪਣੀ ਪਛਾਣ ਪਰਮਜੀਤ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਬਲਾਲਪੁਰ ਜ਼ਿਲਾ ਸੁਜਾਨਪੁਰ ਉੱਤਰ ਪ੍ਰਦੇਸ਼, ਸਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਜਸਰਾਉਅਰ ਅਤੇ ਸੰਤੋਖ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਭਿੰਡੀਸੈਦਾ ਵਜੋਂ ਦੱਸੀ। ਪੁਲਸ ਨੇ ਥਾਣਾ ਵੈਰੋਵਾਲ ਵਿਖੇ ਤਿੰਨਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।