ਪ੍ਰਵਾਸੀ ਮਜ਼ਦੂਰ ਨੂੰ ਮਾਰਨ ਦੇ ਦੋਸ਼ ''ਚ 1 ਗ੍ਰਿਫਤਾਰ

10/28/2017 12:52:46 AM

ਰਾਹੋਂ, (ਪ੍ਰਭਾਕਰ)- ਪਿਛਲੇ ਦਿਨੀਂ ਪਿੰਡ ਗੜ੍ਹੀ ਭਾਰਟੀ ਨੇੜੇ ਪੈਟਰੋਲ ਪੰਪ ਦੇ ਪਿਛਲੇ ਪਾਸੇ ਮੁਸਲਮਾਨ ਦੇ ਡੇਰੇ 'ਤੇ ਕਤਲ ਕਰ ਕੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ 'ਚ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਹੋਇਆ ਸੀ। ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਗੜ੍ਹੀ ਭਾਰਟੀ ਨੇੜੇ ਇਕ ਮੁਸਲਮਾਨ ਡੇਰੇ 'ਤੇ ਪ੍ਰਵਾਸੀ ਮਜ਼ਦੂਰ ਰਮੇਸ਼ ਦਾ ਕਤਲ ਕਰ ਕੇ ਲਾਸ਼ ਨੂੰ ਬੋਰੇ 'ਚ ਪਾ ਕੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ।
ਅੱਜ ਏ. ਐੱਸ. ਆਈ. ਹੁਸਨ ਲਾਲ ਤੇ ਹੈੱਡ ਕਾਂਸਟੇਬਲ ਸੁਰਿੰਦਰ ਕੁਮਾਰ ਨੇ ਕਤਲ ਦੇ ਦੋਸ਼ 'ਚ ਸੈਫ ਅਲੀ ਪੁੱਤਰ ਕਾਲੂਦੀਨ ਵਾਸੀ ਗੜ੍ਹੀ ਭਾਰਟੀ ਨੂੰ ਬੱਸ ਅੱਡਾ ਬਰਨਾਲਾ ਕਲਾਂ ਤੋਂ ਕਾਬੂ ਕੀਤਾ। ਐੱਸ.ਐੱਚ.ਓ. ਸੁਭਾਸ਼ ਬਾਠ ਨੇ ਦੱਸਿਆ ਕਿ ਸੈਫ ਅਲੀ ਨੂੰ ਅਦਾਲਤ 'ਚ ਪੇਸ਼ ਕਰ ਕੇ 2 ਦਿਨਾਂ ਦਾ ਰਿਮਾਂਡ ਲਿਆ ਜਾਵੇਗਾ ਤਾਂ ਕਿ ਬਾਕੀ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਜਾ ਸਕੇ।