ਚੋਰੀ ਦੇ ਮੋਟਰਸਾਈਕਲਾਂ ਸਮੇਤ 1 ਗ੍ਰਿਫਤਾਰ

11/29/2017 3:07:00 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਕ ਮੋਟਰਸਾਈਕਲ ਚੋਰ ਨੂੰ ਚੋਰੀ ਦੇ 2 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਤਰਫਹਾਜੀ ਦੇ ਭੁਪਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸਦਾ ਪ੍ਰਵਾਸੀ ਨੌਕਰ ਜਗਰਨਾਥ ਪੁੱਤਰ ਜੁਗਲ ਚੌਧਰੀ ਵਾਸੀ ਸੀਮਾਪੁਰ ਥਾਣਾ ਬਗੜੀ ਜ਼ਿਲਾ ਕਠਿਆਕ (ਬਿਹਾਰ) ਮੋਟਰਸਾਈਕਲ ਨੂੰ ਚੋਰੀ ਕਰਕੇ ਲੈ ਗਿਆ ਹੈ। ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਵਲੋਂ ਕੀਤੀ ਗਈ ਜ਼ਬਰਦਸਤ ਨਾਕੇਬੰਦੀ ਤਹਿਤ ਇਕ ਚੌਕ 'ਚ ਏ. ਐੱਸ. ਆਈ. ਪੂਰਨ ਚੰਦ ਵਲੋਂ ਲਾਏ ਗਏ ਨਾਕੇ 'ਚ ਕਾਬੂ ਆ ਗਿਆ। ਜਿਸ ਪਾਸੋਂ ਇਸ ਮੋਟਰਸਾਈਕਲ ਤੋਂ ਸਿਵਾਏ 1 ਹੋਰ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਹੈ। ਉਕਤ ਪ੍ਰਵਾਸੀ ਦੋਸ਼ੀ ਜਗਰਨਾਥ ਖਿਲਾਫ ਥਾਣਾ ਸੁਲਤਾਨਪੁਰ ਲੋਧੀ 'ਚ ਕੇਸ ਦਰਜ ਕਰ ਲਿਆ ਗਿਆ ਹੈ।