ਇਕ ਅਪ੍ਰੈਲ ਤੋਂ ਦੁੱਗਣੇ ਹੋਣਗੇ ਪਾਰਕਿੰਗ ਰੇਟ
Saturday, Mar 31, 2018 - 01:55 PM (IST)

ਚੰਡੀਗੜ੍ਹ (ਰਾਏ) : ਸ਼ਹਿਰ 'ਚ ਪਾਰਕਿੰਗ ਰੇਟ ਵਧਾਉਣ ਜਾਂ ਘਟਾਉਣ ਸਬੰਧੀ ਕਈ ਦਿਨਾਂ ਤੋਂ ਲਾਏ ਜਾ ਰਹੇ ਕਿਆਸਾਂ 'ਤੇ ਹੁਣ ਰੋਕ ਲਗ ਗਈ ਹੈ। ਪਹਿਲੀ ਅਪ੍ਰੈਲ ਤੋਂ ਪਾਰਕਿੰਗ ਰੇਟ ਦੁੱਗਣੇ ਹੋ ਜਾਣਗੇ, ਉਥੇ ਹੀ ਪਾਰਕਿੰਗ ਦੇ ਬਾਹਰ ਖੜ੍ਹੇ ਵਾਹਨਾਂ ਤੋਂ ਹੁਣ ਟ੍ਰੈਫਿਕ ਪੁਲਸ ਤੋਂ ਇਲਾਵਾ ਚੰਡੀਗੜ੍ਹ ਨਗਰ ਨਿਗਮ ਵੀ ਜੁਰਮਾਨਾ ਵਸੂਲ ਕਰੇਗਾ। ਆਰੀਆ ਟੋਲ ਲਿਮਟਿਡ ਨੇ ਨਿਗਮ ਵਿਚ ਆਪਣੀ ਬਕਾਇਆ ਰਾਸ਼ੀ ਜਮ੍ਹਾ ਕਰਵਾ ਦਿੱਤੀ ਸੀ। ਨਿਗਮ ਨੇ ਕੰਪਨੀ ਨੂੰ ਰੇਟ ਵਧਾਉਣ ਲਈ 28 ਮਾਰਚ ਨੂੰ ਹੀ ਐੱਨ. ਓ. ਸੀ. ਜਾਰੀ ਕੀਤੀ ਸੀ। ਹੁਣ ਕੰਪਨੀ ਮਨਮਰਜ਼ੀ ਕਰੇਗੀ, ਸ਼ਹਿਰ ਦੇ ਡੇਢ ਲੱਖ ਵਾਹਨ ਚਾਲਕਾਂ 'ਤੇ ਇਸ ਦਾ ਅਸਰ ਪਏਗਾ।