ਪਰਵਾਸੀਆਂ ਦੀ ਘਰ ਵਾਪਸੀ ਲਈ ਟਰੇਨ ਰਵਾਨਾ, ਭਾਰੀ ਗਿਣਤੀ ''ਚ ਮਜ਼ਦੂਰ ਨਾਰਾਜ਼

05/14/2020 3:35:24 PM

ਬਠਿੰਡਾ (ਬਾਂਸਲ) : ਸਰਕਾਰ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਲਈ ਵੀਰਵਾਰ ਨੂੰ ਤੀਜੀ ਟਰੇਨ ਰਵਾਨਾ ਕੀਤੀ ਗਈ। ਬਠਿੰਡਾ ਰੇਲਵੇ ਸਟੇਸ਼ਨ 'ਤੇ ਬੀਤੇ ਦਿਨ ਤੋਂ ਹੀ ਡੇਰਾ ਲਈ ਬੈਠੇ ਭਾਰੀ ਗਿਣਤੀ 'ਚ ਪਰਵਾਸੀ ਮਜ਼ਦੂਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਮਜ਼ਦੂਰਾਂ ਨੇ ਪੁਲਸ 'ਤੇ ਲਾਠੀਚਾਰਜ ਦਾ ਦੋਸ਼ ਵੀ ਲਾਇਆ। ਅਸਲ 'ਚ ਇਹ ਪਰਵਾਸੀ ਮਜ਼ਦੂਰ ਅੱਜ ਦੀ ਟਰੇਨ 'ਚ ਆਪਣੀ ਘਰ ਵਾਪਸੀ ਲਈ ਸਟੇਸ਼ਨ 'ਤੇ ਲੰਬੀਆਂ ਲਾਈਨਾਂ ਲਾ ਕੇ ਸਵੇਰ ਤੋਂ ਹੀ ਬੈਠੇ ਸਨ ਪਰ ਟਰੇਨ 'ਚ ਸੀਟਾਂ ਫੁਲ ਹੋਣ ਕਾਰਨ ਇਨ੍ਹਾਂ ਨੂੰ ਅੱਜ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਇੰਨੇ ਦਿਨਾਂ ਤੋਂ ਉਹ ਭੁੱਖੇ-ਪਿਆਸੇ ਬੈਠੇ ਹਨ ਪਰ ਨਾ ਉਨ੍ਹਾਂ ਦੀ ਕੋਈ ਅਧਿਕਾਰੀ ਗੱਲ ਸੁਣ ਰਿਹਾ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਇਨ੍ਹਾਂ ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਜਾਵੇ।


Babita

Content Editor

Related News