ਸੋਸ਼ਲ ਮੀਡੀਆ ਦਾ ਕਮਾਲ : ਪਾਕਿਸਤਾਨ ਦੀ ਸਕੀਨਾ ਨੇ ਲੁਧਿਆਣਾ 'ਚ ਲੱਭ ਲਿਆ ਦਹਾਕਿਆਂ ਤੋਂ ਵਿੱਛੜਿਆ ਭਰਾ

07/29/2022 1:49:35 PM

ਪਾਕਿਸਤਾਨ/ਲੁਧਿਆਣਾ (ਹਿਤੇਸ਼) : ਪਾਕਿਸਤਾਨ ਦੇ ਸ਼ੇਖਪੁਰਾ ਜ਼ਿਲ੍ਹੇ ਦੀ ਰਹਿਣ ਵਾਲੀ ਸਕੀਨਾ ਖ਼ਾਨ ਨੂੰ ਰੱਖੜੀ ਤੋਂ ਪਹਿਲਾਂ ਵੱਡਾ ਤੋਹਫ਼ਾ ਮਿਲਿਆ ਹੈ। ਸਕੀਨਾ ਬੀਬੀ ਦਹਾਕਿਆਂ ਤੋਂ ਆਪਣੇ ਲਾਪਤਾ ਭਰਾ ਦੀ ਭਾਲ ਕਰ ਰਹੀ ਸੀ, ਜੋ ਕਿ ਭਾਰਤ ਵੰਡ ਦੌਰਾਨ ਲੁਧਿਆਣਾ ਜ਼ਿਲ੍ਹੇ 'ਚ ਰਹਿ ਗਿਆ ਸੀ। 67 ਸਾਲਾ ਸਕੀਨਾ ਬੀਬੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਹੋਣ ਤੋਂ ਬਾਅਦ ਲੁਧਿਆਣਾ ਦੇ ਜੱਸੋਵਾਲ ਪਿੰਡ ਦੇ ਸਰਪੰਚ ਜਗਤਾਰ ਸਿੰਘ ਕੋਲ ਪੁੱਜਿਆ। ਇਸ ਗੱਲ ਦੀ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਸਕੀਨਾ ਬੀਬੀ ਦਾ ਭਰਾ ਗੁਰਮੇਲ ਸਿੰਘ ਉਸੇ ਪਿੰਡ 'ਚ ਰਹਿੰਦਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਅੱਜ ਤੋਂ ਭਾਰੀ ਮੀਂਹ ਦਾ ਅਲਰਟ, ਮੌਸਮ ਵਿਭਾਗ ਦੀ ਕਿਸਾਨਾਂ ਨੂੰ ਸਲਾਹ

ਇਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ ਸਕੀਨਾ ਬੀਬੀ ਨੇ ਕਦੇ ਆਪਣੇ ਭਰਾ ਨੂੰ ਦੇਖਿਆ ਜਾਂ ਮਿਲੀ ਨਹੀਂ ਹੈ ਪਰ ਉਸ ਦੀ ਉਡੀਕ ਕੁੱਝ ਹੀ ਦਿਨਾਂ 'ਚ ਖ਼ਤਮ ਹੋਣ ਵਾਲੀ ਹੈ। ਸਾਲਾਂ ਤੋਂ ਵਿੱਛੜੇ ਭਰਾ-ਭੈਣ ਪਹਿਲੀ ਵਾਰ ਇਕ-ਦੂਜੇ ਨੂੰ ਮਿਲ ਸਕਣਗੇ। ਪਾਕਿਸਤਾਨ ਦੇ ਯੂ-ਟਿਊਬਰ ਨਾਸਿਰ ਢਿੱਲੋਂ ਨੇ ਸਕੀਨਾ ਬੀਬੀ ਦਾ ਇਕ ਵੀਡੀਓ ਵਾਇਰਲ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਆਪਣੇ ਲਾਪਤਾ ਭਰਾ ਨੂੰ ਮਿਲਣ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਤੇ ਮੰਡਰਾ ਰਿਹੈ ਖ਼ਤਰਾ, ਵਿਦਿਆਰਥੀਆਂ ਦੇ ਭੇਸ 'ਚ ਸੂਬੇ ਅੰਦਰ ਦਾਖ਼ਲ ਹੋ ਸਕਦੇ ਨੇ ਅੱਤਵਾਦੀ

ਸਕੀਨਾ ਬੀਬੀ ਨੇ ਇਕ ਵੀਡੀਓ ਸੰਦੇਸ਼ 'ਚ ਕਿਹਾ ਕਿ ਉਸ ਦੇ ਮਾਤਾ-ਪਿਤਾ ਨੇ ਉਸ ਦੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੇ। ਉਸ ਨੇ ਕਿਹਾ ਸੀ ਕਿ ਮੇਰੇ ਭਰਾ ਨੇ ਬਹੁਤ ਸਾਲ ਪਹਿਲਾਂ ਆਪਣੀ ਤਸਵੀਰ ਨਾਲ ਸਾਨੂੰ ਇਕ ਚਿੱਠੀ ਲਿਖੀ ਸੀ, ਉਸ ਸਮੇਂ ਉਹ 8ਵੀਂ ਜਮਾਤ 'ਚ ਪੜ੍ਹ ਰਿਹਾ ਸੀ। ਸਕੀਨਾ ਨੇ ਕਿਹਾ ਕਿ ਪੁੱਤ ਨੂੰ ਦੇਖਣ ਦੇ ਗਮ 'ਚ ਮਾਤਾ-ਪਿਤਾ ਦੀ ਮੌਤ ਹੋ ਗਈ ਤਾਂ ਮੈਂ ਆਪਣੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਹੁਣ ਜਦੋਂ ਗੁਰਮੇਲ ਆਪਣੀ ਭੈਣ ਬਾਰੇ ਪਤਾ ਲੱਗਿਆ ਹੈ ਤਾਂ ਉਹ ਉਸ ਨੂੰ ਮਿਲਣ ਲਈ ਪਾਕਿਸਤਾਨ ਜਾਣ ਨੂੰ ਕਾਹਲੇ ਹਨ। ਪਿੰਡ ਵਾਲਿਆਂ ਦੀ ਮਦਦ ਨਾਲ ਉਨ੍ਹਾਂ ਨੇ ਪਾਸਪੋਰਟ ਲਈ ਅਪਲਾਈ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News