ਲੁਧਿਆਣਾ ਕੇਂਦਰੀ : ਉਮੀਦਵਾਰਾਂ ਦੀ ਪਹਿਲ, ਟ੍ਰੈਫਿਕ ਦੀ ਭਿਆਨਕ ਹਾਲਤ, ਸਾਫ ਪਾਣੀ ਤੇ ਨਾਲੇ ਨੂੰ ਢੱਕਣਾ ਮੁੱਖ ਮੁੱਦਾ

02/24/2017 10:08:13 AM

ਲੁਧਿਆਣਾ : ਪਹਿਲੀ ਵਾਰ ਸਿਆਸਤ ''ਚ ਕਿਸਮਤ ਅਜ਼ਮਾਉਣ ਜਾ ਰਹੇ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਦਾ ਕਹਿਣਾ ਹੈ ਕਿ ਜਿੱਤਣ ਤੋਂ ਬਾਅਦ ਉਹ ਇਲਾਕੇ ਦੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਛੁਟਕਾਰਾ ਦਿਵਾਉਣਗੇ, ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਾਉਣਗੇ ਅਤੇ ਨਾਲੇ ਨੂੰ ਢਕ ਕੇ ਸੜਕਾਂ ''ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣਗੇ। ਇਸ ਤੋਂ ਇਲਾਵਾ ਉਹ ਸਮੁੱਚੇ ਵਿਧਾਨ ਸਭਾ ਹਲਕਾ ਦੇ ਵਿਕਾਸ ਕਰਨਗੇ।
ਸੁਰਿੰਦਰ ਡਾਬਰ ਦੀ ਪਹਿਲ
►24 ਘੰਟੇ ਲੋਕਾਂ ਨੂੰ ਮਿਲਣਾ। 
►ਕਾਂਗਰਸ ਸਰਕਾਰ ਦੌਰਾਨ ਸ਼ੁਰੂ ਹੋਏ ਪ੍ਰਾਜੈਕਟਾਂ ਨੂੰ ਮੁਕੰਮਲ ਕਰਾਉਣਾ।
►ਇਲਾਕੇ ''ਚ ਪਾਰਕਾਂ ਦਾ ਸੁੰਦਰੀਕਰਨ ਕਰਾਉਣਾ। 
►ਬਰਸਾਤੀ ਪਾਣੀ ਦੀ ਨਿਕਾਸੀ ਦਾ ਹੱਲ ਕਰਾਉਣਾ। 
ਵਿਪਨ ਸੂਦ ਦੀ ਪਹਿਲ
►ਸਾਰੀ ਉਮਰ ਲੋਕਾਂ ਦੀ ਸੇਵਾ ਕਰਨਾ।
►ਸਿਹਤ ਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣਾ।
►ਗੁੰਡਾਗਰਦੀ ''ਤੇ ਨੱਥ ਕੱਸਣੀ।
►ਅੰਦਰੂਨੀ ਇਲਾਕਿਆਂ ਦਾ ਵਿਕਾਸ ਕਰਾਉਣਾ।
►ਮੁਹੱਲਾ ਪੰਚਾਇਤਾਂ ਦਾ ਗਠਨ ਕਰਨਾ।

Babita Marhas

This news is News Editor Babita Marhas