ਵਿਧਾਨ ਸਭਾ ਹਲਕਾ ਰਾਜਪੁਰਾ ਦਾ ਇਤਿਹਾਸ

12/27/2016 1:41:01 PM

ਰਾਜਪੁਰਾ : ਇਸ ਸੀਟ ''ਤੇ ਵੋਟਰਾਂ ਨੇ ਪੰਜਾਬ ਦੀ ਲਗਭਗ ਹਰ ਸਿਆਸੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਇਆ ਪਰ ਲੀਡਰ ਜਨਤਾ ਦੀਆਂ ਉਮੀਦਾਂ ''ਤੇ ਖਰੇ ਨਹੀਂ ਉਤਰੇ। ਸ਼ਾਇਦ ਇਹੀ ਕਾਰਨ ਹੈ ਕਿ 1977 ਤੋਂ ਬਾਅਦ ਕੋਈ ਵੀ ਪਾਰਟੀ ਲਗਾਤਾਰ ਦੋ ਵਾਰ ਇੱਥੋਂ ਚੋਣ ਨਹੀਂ ਜਿੱਤ ਸਕੀ। 1977 ਤੋਂ 2012 ਤੱਕ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ 3 ਵਾਰ, ਭਾਜਪਾ ਨੇ 2 ਵਾਰ, ਅਕਾਲੀ ਦਲ, ਸੀ. ਪੀ. ਐੱਮ. ਅਤੇ ਜੇ. ਐੱਨ. ਪੀ. ਨੇ 1-1 ਵਾਰ ਇੱਥੋਂ ਸੀਟ ਜਿੱਤੀ ਹੈ। 2012 ਵਿਚ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ ਨੇ 32000 ਦੇ ਲਗਭਗ ਲੀਡ ਲੈ ਕੇ ਇਹ ਸੀਟ ਜਿੱਤੀ ਸੀ। 
ਜਾਤੀ ਸਮੀਕਰਨ
70 ਫੀਸਦੀ ਤੋਂ ਵੱਧ ਹਿੰਦੂ
27.51 ਫੀਸਦੀ ਸਿੱਖ
2014 ਲੋਕ ਸਭਾ ਚੋਣਾਂ ''ਚ ਹਲਕਾ ਰਾਜਪੁਰਾ ਦੀ ਸਥਿਤੀ
ਕਾਂਗਰਸ ਦੀ ਪ੍ਰਨੀਤ ਕੌਰ-37378
ਅਕਾਲੀ ਦਲ ਦੇ ਦੀਪਿੰਦਰ ਸਿੰਘ ਢਿੱਲੋਂ-35300
ਆਮ ਆਦਮੀ ਪਾਰਟੀ ਦੇ ਡਾ. ਗਾਂਧੀ- 33871

Babita Marhas

This news is News Editor Babita Marhas