ਹਲਕਾ ਦੀਨਾਨਗਰ (ਰਾਖਵਾਂਕਰਨ) ''ਚ ਨਾ ਤਾਂ ਬਣ ਸਕੀਆਂ ਸੜਕਾਂ ਤੇ ਨਾ ਹੀ ਹੋਇਆ ਸਿਸਟਮ ''ਚ ਸੁਧਾਰ

01/10/2017 2:45:30 PM

ਦੀਨਾਨਗਰ— ਇਸ ਸੀਟ ''ਤੇ 4 ਵਾਰ ਕਾਂਗਰਸ ਦੇ ਚੌਧਰੀ ਜਯਮੁਨੀ ਅਤੇ ਦੋ ਵਾਰ ਉਨ੍ਹਾਂ ਦੀ ਨੂੰਹ ਅਰੁਣਾ ਚੌਧਰੀ ਨੇ ਖੇਤਰ ਦੀ ਅਗਵਾਈ ਕੀਤੀ ਜਦਕਿ ਭਾਜਪਾ ਦੇ ਵੈਧ ਗਿਆਨ ਚੰਦ 2 ਵਾਰ ਅਤੇ ਉਨ੍ਹਾਂ ਦੀ ਪੁੱਤਰੀ ਰੂਪ ਰਾਣੀ ਅਤੇ ਸੀਤਾਰਾਮ ਕਸ਼ਯਪ ਇਕ-ਇਕ ਵਾਰ ਇਸ ਸੀਟ ''ਤੇ ਜੇਤੂ ਰਹੇ ਹਨ। 
ਮਹਾਰਾਜਾ ਰਣਜੀਤ ਸਿੰਘ ਦੀਆਂ ਗਰਮੀਆਂ ਦੀ ਰਾਜਧਾਨੀ ਅਤੇ ਅੰਬਾਂ ਦੇ ਸ਼ਹਿਰ ਨਾਲ ਪ੍ਰਸਿੱਧ ਦੀਨਾਨਗਰ ਖੇਤਰ  ਦੇ ਲੋਕਾਂ ਦੀ ਮੁੱਖ ਸਮੱਸਿਆਵਾਂ ਨਗਰ ਦੀ ਸੀਵਰੇਜ ਪ੍ਰਣਾਲੀ ਨਾਲ ਨਗਰ ''ਚ ਫੈਲ ਰਹੀ ਗੰਦਗੀ, ਵਿਧਾਨ ਸਭਾ ਖੇਤਰ ਦੀ ਬੇਹੱਦ ਤਰਸਯੋਗ ਹਾਲਤ ਦੀਆਂ ਸੜਕਾਂ, ਨਗਰ ''ਚ ਫਾਇਰ ਬ੍ਰਿਗੇਡ ਦਾ ਨਾ ਹੋਣਾ ਅਤੇ ਨਗਰ ਦੀ ਪਛਾਣ ਕਰਵਾਉਣ ਵਾਲੇ 6 ਅਜਿਹੇ ਗੇਟ ਜਿਨ੍ਹਾਂ ਨੂੰ ਰਾਤ ਦੇ ਸਮੇਂ ਇਕ ਘਰ ਦੀ ਤਰ੍ਹਾਂ ਬੰਦ ਕੀਤਾ ਜਾਂਦਾ ਸੀ, ਉਨ੍ਹਾਂ ਦੀ ਵਿਗੜਦੀ ਹਾਲਤ ''ਚ ਸੁਧਾਰ ਲਿਆਉਣਾ ਸੀ ਪਰ ਅਜੇ ਤੱਕ ਚੁਣੇ ਗਏ ਵਿਧਾਇਕਾਂ ''ਚ ਕਿਸੇ ਨੇ ਵੀ ਇਨ੍ਹਾਂ ਗੇਟਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਇਥੋਂ ਦੀਆਂ ਕੁਝ ਸੜਕਾਂ ''ਚ ਸੁਧਾਰ ਤਾਂ ਹੋਇਆ ਹੈ ਪਰ ਕਈ ਪੇਂਡੂ ਸੜਕਾਂ ਅਜੇ ਵੀ ਬਣਨੀਆਂ ਬਾਕੀ ਹਨ। ਸੀਵਰੇਜ ਸਿਸਟਮ ''ਚ ਵੀ ਸੁਧਾਰ ਲਿਆਉਣ ਦਾ ਵਾਅਦਾ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਵੀ ਇਹ ਯੋਜਨਾ ਸਿਆਸੀ ਭੇਂਟ ਚੜ੍ਹ ਗਈ।