ਵਿਧਾਨ ਸਭਾ ਖੇਤਰ ਮੁਕੇਰੀਆਂ ਦੇ ਵਿਧਾਇਕ ਰਜਨੀਸ਼ ਕੁਮਾਰ ਦਾ ਰਿਪੋਰਟ ਕਾਰਡ

01/10/2017 12:30:13 PM

ਮੁਕੇਰੀਆਂ— ਕਾਂਗਰਸ ਹਾਈ ਕਮਾਨ ਨੇ ਰਜਨੀਸ਼ ਬੱਬੀ ਨੂੰ ਮੁਕੇਰੀਆਂ ਤੋਂ ਚੋਣ ਮੈਦਾਨ ''ਚ ਉਤਾਰਿਆ ਹੈ। ਰਜਨੀਸ਼ ਬੱਬੀ ਦੇ ਪਿਤਾ ਡਾ. ਕੇਵਲ ਕ੍ਰਿਸ਼ਨ ਵੀ ਕਾਂਗਰਸ ਦੇ ਦਿੱਗਜ ਨੇਤਾਵਾਂ ''ਚ ਸ਼ੁਮਾਰ ਸਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹੇ ਹਨ। ਹਾਲਾਂਕਿ ਪਹਿਲਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਵਾਰ ਬੱਬੀ ਆਪਣੀ ਪਾਰਟੀ ਨੂੰ ਚੋਣ ਮੈਦਾਨ ''ਚ ਉਤਾਰ ਸਕਦੇ ਹਨ। 
ਵਾਅਦੇ ਜੋ ਕੀਤੇ 
ਸਬਜ਼ੀ ਮੰਡੀ ਅਤੇ ਦਾਣਾ ਮੰਡੀ ਨੂੰ ਬਾਹਰ ਸ਼ਿਫਟ ਕਰਨਾ। 
ਅੰਬੇਡਕਰ ਚੌਂਕ ''ਤੇ ਅੰਬੇਡਕਰ ਦੀ ਮੂਰਤੀ ਲਗਵਾਉਣੀ। 
ਸਰਕਾਰੀ ਕਾਲਜ ਦਾ ਨਿਰਮਾਣ ਕਰਨਾ। 
ਖੇਡ ਸਟੇਡੀਅਮ ਬਣਾਉਣਾ। 
ਸੁਪਰਫਾਸਟ ਗੱਡੀਆਂ ਦਾ ਠਹਿਰਾਅ ਕਰਨਾ। 
 
ਕਿੰਨੇ ਵਫਾ ਹੋਏ
ਸਰਕਾਰੀ ਕਾਲਜ ਲਈ ਜ਼ਮੀਨ ਸ਼ਹਿਰ ਤੋਂ 10 ਕਿਲੋਮੀਟਰ ਦੂਰ ਨੰਗਲ ਪਿੰਡ ''ਚ ਖਰੀਦੀ ਗਈ, ਜਿਸ ਦਾ ਸ਼ਹਿਰ ਵਾਸੀਆਂ ਨੂੰ ਲਾਭ ਨਹੀਂ ਹੋਵੇਗਾ। ਇਸ ਦੇ ਨਾਲ ਹੀ ਬਾਕੀ ਸਾਰੇ ਵਾਅਦੇ ਹਵਾ ''ਚ ਹਨ। 
 
ਦਾਅਵਿਆਂ ਦੀ ਹਕੀਕਤ 
ਇਕ ਪਾਸੇ ਜਿੱਥੇ ਵਿਧਾਨ ਸਭਾ ਖੇਤਰ ਮੁਕੇਰੀਆਂ ਦੇ ਲੋਕ ਇਥੇ ਸਾਲਾਂ ਤੋਂ ਸਰਕਾਰੀ ਕਾਲਜ ਬਣਨ ਦੀ ਰਾਹ ਦੇਖ ਰਹੇ ਹਨ, ਉਥੇ ਹੀ ਖੇਤਰ ਦੀ ਨੌਜਵਾਨ ਪੀੜ੍ਹੀ ਖੇਡਣ ਲਈ ਖੇਡ ਸਟੇਡੀਅਮ ਨੂੰ ਵੀ ਤਰਸ ਰਹੇ ਹਨ। 
 
ਟ੍ਰੈਫਿਕ ਲਾਈਟਾਂ ਦੀ ਵੀ ਨਹੀਂ ਹੋਈ ਵਿਵਸਥਾ 
ਮੁਕੇਰੀਆਂ ਦੇ 3 ਮੁੱਖ ਚੌਂਕਾਂ ''ਤੇ ਟ੍ਰੈਫਿਕ ਲਾਈਟਾਂ ਦੀ ਵਿਵਸਥਾ ਨਾ ਦਿੱਤੇ ਜਾਣ ਕਾਰਨ ਆਏ ਦਿਨ ਲੋਕ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ, ਉਥੇ ਹੀ ਸੀਵਰੇਜ ਦੇ ਗੰਦੇ ਪਾਣੀ ਨਾਲ ਬਣਿਆ ਗੰਦਾ ਛੱਪੜ ਪੂਰੇ ਸ਼ਹਿਰ ਨੂੰ ਮੱਖੀਆਂ-ਮੱਛਰ ਸਪਲਾਈ ਕਰ ਰਿਹਾ ਹੈ। ਅੰਬੇਡਕਰ ਪਾਰਕ ਦਾ ਨਿਰਮਾਣ ਅੱਜ ਤੱਕ ਨਹੀਂ ਹੋਇਆ। ਮੁਕੇਰੀਆਂ ''ਚ ਸੁਪਰਫਾਸਟ ਗੱਡੀਆਂ ਦਾ ਠਹਿਰਾਅ ਨਹੀਂ ਹੁੰਦਾ। ਐੱਸ. ਪੀ. ਐੱਨ. ਨਰਸਿੰਗ ਕਾਲਜ ਦੇ ਚੇਅਰਮੈਨ ਸਤੀਸ਼ ਅਗਰਵਾਲ ਦੇ ਵਿਚਾਰ ''ਚ ਮੁਕੇਰੀਆਂ ''ਚ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਸਿਵਲ ਹਸਪਤਾਲ ''ਚ ਬੁਨਿਆਦੀ ਸਹੂਲਤਾਂ ਵਧਾਉਣ ਦੀ ਵੀ ਲੋੜ ਹੈ। 
 
ਲੋਕਾਂ ਨੇ ਇੰਝ ਪ੍ਰਗਟਾਈ ਆਪਣੀ ਪ੍ਰਤੀਕਿਰਿਆ 
ਨਗਰ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਮੰਗਲੇਸ਼ ਜੱਜ ਨੇ ਕਿਹਾ ਹੈ ਕਿ ਸ਼ਹਿਰ ਤੋਂ ਬਾਹਰ ਦਾਣਾ ਮੰਡੀ ਬਣਾਉਣ ਦੀ ਯੋਜਨਾ ਪੁੱਡਾ ਕਾਲੋਨੀ ਬਣਨ ਨਾਲ ਉਥੇ ਦੀ ਉਥੇ ਹੀ ਰਹਿ ਗਈ। 
ਅੰਬੇਡਕਰ ਮਿਸ਼ਨ ਪੰਜਾਬ ਦੇ ਪ੍ਰਧਾਨ ਕਮਲ ਖੋਸਲਾ ਦਾ ਕਹਿਣਾ ਹੈ ਕਿ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦਾ ਨਿਰਮਾਣ ਜਾਣਬੁੱਝ ਕੇ ਨਹੀਂ ਕਰਵਾਇਆ ਜਾ ਰਿਹਾ।
ਬੇਰੋਜ਼ਗਾਰੀ ਦੂਰ ਕਰਨ ਦੇ ਲਈ ਸਾਢੇ 9 ਸਾਲਾਂ ਤੋਂ ਗੰਭੀਰਤਾ ਨਾਲ ਕੋਈ ਵੀ ਕਦਮ ਨਹੀਂ ਚੁੱਕੇ ਗਏ। ਇਸ ਦੇ ਕਾਰਨ ਬੇਰੋਜ਼ਗਾਰੀ ਦੀ ਸਮੱਸਿਆ ਹੋਰ ਵੱਧ ਗਈ।-ਠਾਕੁਰ ਦਿਆਲ ਸਮਾਜ ਸੇਵਕ