ਨਾਜਾਇਜ਼ ਕਾਲੋਨੀਆਂ ਹਨ ਵਿਧਾਨ ਸਭਾ ਖੇਤਰ ਮੁਕੇਰੀਆਂ ਦਾ ਮੁੱਖ ਮੁੱਦਾ

01/09/2017 5:03:30 PM

ਮੁਕੇਰੀਆਂ(ਵਿਜੇ ਨਾਂਗਲਾ)— ਇਹ ਸੀਟ ਜ਼ਿਆਦਾਤਰ ਸਮੇਂ ਤੱਕ ਕਾਂਗਰਸ ਦੀ ਰਹੀ ਹੈ। ਕਾਂਗਰਸ ਤੋਂ ਪੰਡਿਤ ਰਲਾ ਰਾਮ 3 ਵਾਰ ਅਤੇ ਡਾ. ਕੇਵਲ ਕ੍ਰਿਸ਼ਨ 7 ਵਾਰ ਵਿਧਾਇਕ ਰਹੇ। ਵਿਧਾਨ ਸਭਾ ਖੇਤਰ ਮੁਕੇਰੀਆਂ ''ਚ ਗੈਰ ਮਾਈਨਿੰਗ ਅਤੇ ਨਾਜਾਇਜ਼ ਕਾਲੋਨੀਆਂ ਦਾ ਧੰਦਾ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਸਿਆਸੀ, ਪ੍ਰਸ਼ਾਸਨ ਅਧਿਕਾਰੀਆਂ ਅਤੇ ਪੁਲਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਾਲਾਂ ਤੋਂ ਚੱਲ ਰਿਹਾ ਹੈ। ਇਥੇ ਵਿਧਾਨ ਸਭਾ ਖੇਤਰ ਦੀ ਸਭ ਤੋਂ ਵੱਡੀ ਪੁਰਾਣੀ ਸਮੱਸਿਆ ਹੈ। ਗੈਰ-ਕਾਨੂੰਨੀ ਖਣਨ ਨਾਲ ਕੁਦਰਤੀ ਸੰਪਤੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਉਥੇ ਹੀ ਭਾਰੀ ਵਾਹਨਾਂ ਵਲੋਂ ਕੀਤੀ ਜਾ ਰਹੀ ਢੋਆਈ ਕਾਰਨ ਸੜਕਾਂ, ਨਹਿਰ ਦੀਆਂ ਪੱਟੜੀਆਂ ਅਤੇ ਪੁੱਲਾਂ ਦੀ ਹਾਲਤ ਤਰਸਯੋਗ ਹੋ ਜਾਣ ਕਾਰਨ ਖੇਤਰ ''ਚ ਲਗਾਤਾਰ ਉੱਡਦੀ ਮਿੱਟੀ ਲੋਕਾਂ ਦੀ ਸਿਹਤ ਖਰਾਬ ਕਰ ਰਹੀ ਹੈ। ਵੱਖ-ਵੱਖ ਕਸਬਿਆਂ ''ਚ ਡੇਢ ਦਰਜਨ ਕਾਲੋਨੀਆਂ ਦਾ ਧੰਦਾ ਜ਼ੋਰਾਂ ''ਤੇ ਹੈ ਅਤੇ ਉਹ ਹੌਲੀ-ਹੌਲੀ ਪਿੰਡਾਂ ਵੱਲ ਵੱਧਦਾ ਜਾ ਰਿਹਾ ਹੈ, ਜਿਸ ਨਾਲ ਖੇਤਬਾੜੀ ਯੋਗ ਜ਼ਮੀਨ ਭੂ-ਮਾਫੀਆ ਦਾ ਅੱਡਾ ਬਣਦੀ ਜਾ ਰਹੀ ਹੈ।