ਅਜੇ ਤੱਕ ਨਹੀਂ ਨਿਕਲ ਸਕਿਆ ਹਲਕਾ ਸਨੌਰ ''ਚ ਘੱਗਰ, ਟਾਂਗਰ ਸਮੇਤ ਮਾਰਕੰਡਾ ਦੀ ਤਬਾਹੀ ਦਾ ਹੱਲ

01/09/2017 1:49:16 PM

 ਪਟਿਆਲਾ— ਜ਼ਿਲਾ ਪਟਿਆਲਾ ਦਾ ਸ਼ੁੱਧ ਪੇਂਡੂ ਹਲਕਾ ਸਨੌਰ ਜਿਸ ਦਾ ਨਾਂ ਪਹਿਲਾਂ ਡਕਾਲਾ ਸੀ, ਹੜ੍ਹ ਦੀ ਮਾਰ ''ਚ ਆਉਣ ਵਾਲਾ ਹਲਕਾ ਹੈ। ਹਲਕੇ ''ਚ ਬਸਕਾ ਸਨੌਰ ਦੇ ਇਲਾਵਾ 248 ਪਿੰਡ ਹਨ। ਹਰਿਆਣਾ ਦੇ ਨਾਲ ਲੱਗਣ ਕਾਰਨ ਸਮੂਚੇ ਹਲਕੇ ''ਚ ਹਰਿਆਣਾ ਟਚ ਹੈ। ਸਾਰੇ ਇਲਾਕੇ ਦੀਆਂ ਰਿਸ਼ਤੇਦਾਰੀਆਂ ਹਰਿਆਣਾ ''ਚ ਪੈਂਦੀਆਂ ਹਨ। ਇਥੋਂ ਤੱਕ ਜਦੋਂ ਪੰਜਾਬ ''ਚ ਫਸਲ ਨਹੀਂ ਵਿੱਕਦੀ ਤਾਂ ਇਸ ਹਲਕੇ ਦੇ ਲੋਕ ਨਜ਼ਦੀਕੀ ਹਰਿਆਣਾ ਦੇ ਕਸਬੇ ਗੁਹਲਾ-ਚੀਕਾ, ਪਿਹੋਵਾ ਆਦਿ ਦੀਆਂ ਮੰਡੀਆਂ ''ਚ ਆਪਣੀ ਫਸਲ ਵੇਚਣ ਜਾਂਦੇ ਹਨ। ਇਲਾਕੇ ''ਚੋਂ ਲੰਘਦੀਆਂ ਨਦੀਆਂ ਘੱਗਰ ਨਦੀ, ਟਾਂਗਰ ਨਦੀ, ਮਾਰਕੰਡਾ ''ਚ ਤਬਾਹੀ ਹੁੰਦੀ ਰਹਿੰਦੀ ਹੈ। ਹਰ ਚੋਣਾਂ ਦੌਰਾਨ ਇਲਾਕੇ ਨੂੰ ਹੜ੍ਹ ਨੂੰ ਬਚਾਉਣ ਲਈ ਘੱਗਰ ਪ੍ਰਾਜੈਕਟ ਦੀ ਗੱਲ ਕੀਤੀ ਜਾਂਦੀ ਹੈ ਪਰ ਹਕੀਕਤ ''ਚ ਕੁਝ ਨਹੀਂ ਹੁੰਦਾ। ਇਸ ਇਲਾਕੇ ਦੇ ਲੋਕ ਰਵਾਇਤੀ ਫਸਲਾਂ ਦੇ ਨਾਲ-ਨਾਲ ਸਬਜ਼ੀਆਂ ਵੱਲ ਵੀ ਵਿਸ਼ੇਸ਼ ਧਿਆਨ ਦਿੰਦੇ ਹਨ। ਹਲਕੇ ''ਚ ਪਹਿਲੀ ਵਾਰ ਏ. ਸੀ. ਸਬਜ਼ੀ ਮੰਡੀ ਬਣੀ ਹੈ। 

ਇਲਾਕੇ ਨੂੰ ਹੜ੍ਹ ਦੀ ਮਾਰ ਤੋਂ ਬਚਾਉਣਾ ਇਲਾਕੇ ਦਾ ਮੁੱਖ ਮੁੱਦਾ ਹੈ। ਦੇਵੀਗੜ੍ਹ, ਭੁਨਰਹੇੜੀ ਅਤੇ ਰਾਮਨਗਰ ਬੈਲਟ ਦੇ ਪਿੰਡਾਂ ''ਚ ਇਸ ਇਲਾਕੇ ''ਚੋਂ ਲੰਘਦੀਆਂ ਨਦੀਆਂ ਭਾਰੀ ਤਬਾਹੀ ਲਿਆਉਂਦੀਆਂ ਹਨ। ਹਰਿਆਣਾ ਵਲੋਂ ਬਣਾਈ ਗਈ ਹਾਂਸੀ ਬੁਟਾਨਾ ਨਹਿਰ ਦੇ ਕਾਰਨ ਇਲਾਕੇ ''ਤੇ ਹੜ੍ਹ ਦੀ ਮਾਰ ਹੋਰ ਵੱਧ ਗਈ ਹੈ। ਇਸ ਇਲਾਕੇ ''ਚ ਕੋਈ ਵੀ ਉੱਚ ਪੱਧਰੀ ਤਕਨੀਕੀ ਸਿੱਖਿਆ ਸੰਸਥਾ ਨਹੀਂ ਹੈ ਅਤੇ ਨਾ ਹੀ ਲੜਕੀਆਂ ਲਈ ਕੋਈ ਕਾਲਜ ਜਾਂ ਪਾਲੀਟੈਕਨੀਕਲ ਕਾਲਜ ਹੈ, ਜਿਸ ਕਾਰਨ ਇਸ ਹਲਕੇ ਦੀ ਲੜਕੀਆਂ ਨੂੰ ਪੜ੍ਹਨ ਲਈ ਜਾਂ ਤਾਂ ਹਰਿਆਣੇ ਦਾ ਰੁਖ ਕਰਨਾ ਪੈਂਦਾ ਹੈ ਜਾਂ ਫਿਰ ਪਟਿਆਲਾ ਆਉਣਾ ਪੈਂਦਾ ਹੈ।