ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਹਲਕਾ ਸੈਂਟਰਲ ਲੁਧਿਆਣਾ, 11 ਸਾਲ ਤੋਂ ਪੱਕਾ ਨਹੀਂ ਹੋ ਸਕਿਆ ਇਥੇ ਨਾਲਾ

01/08/2017 3:32:11 PM

ਲੁਧਿਆਣਾ— ਹਲਕਾ ਸੈਂਟਰਲ ਦੇ ਅਧੀਨ ਆਉਂਦੇ ਇਸਲਾਮ ਗੰਜ ''ਚੋਂ ਹੋ ਕੇ ਲੰਘਦੇ ਨਾਲੇ ਨੂੰ ਪੱਕਾ ਕਰਨ ਦਾ ਕੰਮ 2004 ''ਚ ਮੌਜੂਦਾ ਵਿਧਾਇਕ ਸੁਰੇਂਦਰ ਡਾਬਰ ਨੇ ਸੰਸਦੀ ਸਕੱਤਰ ਰਹਿੰਦੇ ਹੋਏ ਸ਼ੁਰੂ ਕਰਵਾਇਆ ਸੀ। ਇਸ ਦਾ ਉਦਾਘਟਨ ਉਸ ਸਮੇਂ ਦੇ ਰਹਿੰਦੇ ਲੋਕਲ ਬਾਡੀਜ਼ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਕੀਤਾ ਪਰ ਡਿਜ਼ਾਈਨ ਦਾ ਵਿਵਾਦ ਹੋਣ ਕਾਰਨ ਕੰਮ ਕਰਨ ਵਿੱਚ ਹੀ ਰੁੱਕ ਗਿਆ ਅਤੇ ਅਗਲੀ ਵਾਰ ਸਰਕਾਰ ਬਦਲਣ ''ਤੇ ਇਲਾਕੇ ਦੇ ਵਿਧਾਇਕ ਅਤੇ ਸਿਹਤ ਮੰਤਰੀ ਸਤਪਾਲ ਗੋਸਾਈਂ ਦੇ ਬੁਲਾਵੇ ''ਤੇ ਆਏ ਸੁਖਬੀਰ ਬਾਦਲ ਅਤੇ ਮਨੋਰੰਜਨ ਕਾਲੀਆ ਨੇ ਫਿਰ ਤੋਂ ਕੰਮ ਸ਼ੁਰੂ ਕਰਨ ਦੇ ਨਾਂ ''ਤੇ ਉਦਾਘਟਨ ਕੀਤਾ। ਆਲਮ ਇਹ ਰਿਹਾ ਕਿ ਲਾਗਤ ਦਾ ਅੰਕੜਾ ਜ਼ਰੂਰ 12 ਕਰੋੜ ਤੋਂ ਵੱਧ ਕੇ 28 ਕਰੋੜ ਤੱਕ ਪਹੁੰਚ ਗਿਆ ਹੈ। ਹੁਣ ਤੱਕ ਕੰਮ ਪੂਰਾ ਨਹੀਂ ਹੋ ਸਕਿਆ ਹੈ, ਜਿਸ ਕਾਰਨ ਨੇੜੇ ਦੇ ਲੋਕਾਂ ਨੂੰ ਗੰਦਗੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਥੁੱਲ੍ਹੀ ਸੜਕ ਹੋਣ ਦੀ ਜਗ੍ਹਾ ਨਾਲੇ ਦੀ ਖੋਦਾਈ ਕਾਰਨ ਆਪਣੇ ਘਰਾਂ ਤੱਕ ਜਾਣ ਦਾ ਰਸਤਾ ਨਹੀਂ ਮਿਲ ਰਿਹਾ। ਨਾਲੇ ਦੀ ਸਫਾਈ ਨਾ ਹੋਣ ਕਰਕੇ ਬਰਸਾਤੀ ਪਾਣੀ ਨਾਲ ਲੱਗਦੇ ਇਲਾਕਿਆਂ ''ਚ ਲੋਕਾਂ ਦੇ ਘਰਾਂ ''ਚ ਵੜ ਜਾਂਦਾ ਹੈ, ਜਿਸ ਨੂੰ ਲੈ ਕੇ ਠੇਕੇਦਾਰ ''ਤੇ ਕਾਰਵਾਈ ਕਰਨ ਦੀ ਜਗ੍ਹਾ ਨਿਗਮ ਅਫਸਰਾਂ ਵਲੋਂ ਪੈਸੇ ਮਿਲਣ ''ਚ ਦੇਰੀ ਹੋਣ ਦੀ ਗੱਲ ਕਹਿ ਕੇ ਉਸ ਦਾ ਬਚਾਅ ਕੀਤਾ ਜਾਂਦਾ ਹੈ। ਇਥੋਂ ਤੱਕ ਕਿ ਨਾਲੇ ਦੇ ਨਿਰਮਾਣ ''ਚ ਤੈਅ ਮੈਟੀਰੀਅਲ ਅਤੇ ਸਪੈਸੀਫਿਕੇਸ਼ਨ ਦਾ ਪਾਲਣ ਨਾ ਹੋਣ ਬਾਰੇ ਕਈ ਵਾਰ ਸ਼ਿਕਾਇਤਾਂ ਹੋਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਹੋ ਪਾਈ। ਇਸ ਦੇ ਬਾਵਜੂਦ ਗੋਸਾਈਂ ਅਤੇ ਡਾਬਰ ਦੋਵੇਂ ਹੀ ਪ੍ਰਾਜੈਕਟ ਨੂੰ ਸ਼ੁਰੂ ਕਰਵਾਉਣ ਸਮੇਤ ਉਸ ਨੂੰ ਪੂਰਾ ਕਰਵਾਉਣ ਲਈ ਜਨਰਲ ਹਾਊਸ ਦੀਆਂ ਮੀਟਿੰਗਾਂ ਤੋਂ ਇਲਾਵਾ ਸਰਕਾਰ ਦੇ ਕੋਲ ਮੁੱਦਾ ਚੁੱਕਣ ਦਾ ਦਾਅਵਾ ਕਰ ਰਹੇ ਹਨ ਜੋ ਅਗਲੀਆਂ ਚੋਣਾਂ ''ਚ ਵੀ ਇਹ ਪ੍ਰਾਜੈਕਟ ਪੂਰਾ ਕਰਵਾਉਣ ਦਾ ਵਾਅਦਾ ਕਰਨ ਜਾ ਰਹੇ ਹਨ। 
ਹਲਕਾ ਸੈਂਟਰਲ ''ਚ ਮੁੱਖ ਮੁੱਦਾ ਪਾਣੀ ਦੀ ਨਿਕਾਸੀ ਦਾ ਹੋਵੇਗਾ ਜੋ ਬਰਸਾਤ ਤੋਂ ਬਾਅਦ ਕਈ ਘੰਟੇ ਤੱਕ ਜਾਮ ਰਹਿੰਦਾ ਹੈ। ਇਸ ''ਚ ਮੁੱਖ ਰੂਪ ਨਾਲ ਜਨਕਪੁਰੀ ਸ਼ਾਮਲ ਹੈ, ਜਿੱਥੇ ਬਾਰਸ਼ ਦੇ ਬਾਅਦ ਕੰਮ ਵੀ ਠੱਪ ਹੋ ਜਾਂਦਾ ਹੈ, ਜਿਸ ਦੇ ਹਲ ਲਈ ਸਟਰਾਮ ਸੀਵਰੇਜ ਵਿਛਾਉਣ ਸਮੇਤ ਮਿੰਨੀ ਰੋਜ਼ ਗਾਰਡਨ ''ਚ ਡਿਸਪੋਜ਼ਲ ਵੀ ਲਗਾਇਆ ਗਿਆ ਪਰ ਕੋਈ ਵੀ ਫਾਇਦਾ ਨਹੀਂ  ਹੋਇਆ। ਇਸੇ ਤਰ੍ਹਾਂ ਟਰਾਂਸਪੋਰਟ ਨਗਰ, ਇੰਡਸਟ੍ਰੀਅਲ ਏਰੀਆ, ਸੁੰਦਰ ਨਗਰ, ਸ਼ਿਵਾਜੀ ਨਗਰ, ਹਰਗੋਬਿੰਦ ਨਗਰ, ਕਿਲਾ ਮੁੱਹਲਾ ਤੋਂ ਇਲਾਵਾ ਪੁਰਾਣੇ ਸ਼ਹਿਰ ਦੇ ਅੰਦਰੀ ਇਲਾਕਿਆਂ ''ਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੈ।