ਵਿਧਾਨ ਸਭਾ ਹਲਕਾ ਸੈਂਟਰਲ ਲੁਧਿਆਣੇ ਦੀ ਸੀਟ ਦਾ ਇਤਿਹਾਸ

01/08/2017 1:17:59 PM

ਲੁਧਿਆਣਾ— ਹਲਕਾ ਸੈਂਟਰਲ ''ਚ ਹਿੰਦੂ, ਮੁਸਲਿਮ, ਸਿੱਖ, ਇਸਾਈ ਅਤੇ ਐੱਸ. ਸੀ. ਵੋਟ ਬੈਂਕ ਦਾ ਸੁਮੇਲ ਹੈ ਪਰ ਪਹਿਲੇ ਹੀ ਦਿਨ ਇਥੇ ਕਾਂਗਰਸ ਦਾ ਦਬਦਬਾ ਰਿਹਾ ਅਤੇ ਸਾਲ 1977 ''ਚ ਜਦੋਂ ਸਾਰੇ ਦੇਸ਼ ''ਚ ਕਾਂਗਰਸ ਹਾਰ ਗਈ, ਉਸ ਸਮੇਂ ਓਮ ਪ੍ਰਕਾਸ਼ ਗੁਪਤਾ ਜਿੱਤੇ ਅਤੇ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ ਪਰ ਸਾਲ 1992 ''ਚ ਜਦੋਂ ਕਾਂਗਰਸ ਨੇ ਰਿਕਾਰਡ ਤੋੜ ਜਿੱਤ ਹਾਸਲ ਕਰਕੇ ਸਰਕਾਰ ਬਣਾਈ ਤਾਂ ਇਥੇ ਰਾਜਿੰਦਰ ਸੈਨੀ ਦੇ ਰੂਪ ''ਚ ਬਾਹਰੀ ਨੂੰ ਟਿਕਟ ਦੇਣ ਕਾਰਨ ਭਾਜਪਾ ਜਿੱਤ ਗਈ ਅਤੇ ਫਿਰ ਅਗਲੀਆਂ ਚੋਣਾਂ ''ਚ ਗੁਪਤਾ ਨੂੰ ਵੀ ਸਤਪਾਲ ਗੋਸਾਈਂ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜਿਨ੍ਹਾਂ ਡਾਬਰ ਨੇ ਜਿੱਤ ਕੇ ਫਿਰ ਤੋਂ ਕਾਂਗਰਸ ਦੇ ਲਈ ਜਗ੍ਹਾ ਬਣਾਈ। 
 
ਕੁੱਲ ਵੋਟਰ- 144637
ਪੁਰਸ਼-77686
ਔਰਤਾਂ-66949 
 
ਸੀਟ ਦਾ ਇਤਿਹਾਸ 
ਸਾਲ ਪਾਰਟੀ ਜੇਤੂ 
1977  ਕਾਂਗਰਸ  ਓਮ ਪ੍ਰਕਾਸ਼ ਗੁਪਤਾ
1980   ਕਾਂਗਰਸ  ਓਮ ਪ੍ਰਕਾਸ਼ ਗੁਪਤਾ
1985  ਕਾਂਗਰਸ  ਓਮ ਪ੍ਰਕਾਸ਼ ਗੁਪਤਾ
1992 ਭਾਜਪਾ ਸਤਪਾਲ ਗੋਸਾਈਂ
1997 ਭਾਜਪਾ ਸਤਪਾਲ ਗੋਸਾਈਂ
2002   ਕਾਂਗਰਸ    ਸੁਰੇਂਦਰ ਡਾਬਰ 
2007 ਭਾਜਪਾ ਸਤਪਾਲ ਗੋਸਾਈਂ