ਲੁਧਿਆਣਾ ਦੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਇਆਲੀ ਦਾ ਰਿਪੋਰਟ ਕਾਰਡ

01/07/2017 4:52:38 PM

ਲੁਧਿਆਣਾ— ਹਲਤਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਮੰਨੀਏ ਤਾਂ ਉਨ੍ਹਾਂ ਨੇ 57 ਕਿਲੋਮੀਟਰ ਸੜਕਾਂ ਨੂੰ ਚੌੜਾ ਕਰਨ ਅਤੇ 400 ਕਿਲੋਮੀਟਰ ਹਿੱਸੇ ਨੂੰ ਰੀਪੇਅਰ ਕਰਵਾਉਣ ''ਤੇ 117 ਕਰੋੜ ਖਰਚੇ ਹਨ ਪਰ ਹੁਣ ਵੀ ਕਈ ਪਿੰਡਾਂ ''ਚ ਸੜਕਾਂ ਦੀ ਮੁਰੰਮਤ ਜਾਂ ਚੌੜਾ ਕਰਨ ਦਾ ਕੰਮ ਬਾਕੀ ਰਹਿੰਦਾ ਹੈ। ਇਸੇ ਤਰ੍ਹਾਂ ਵਿਧਾਇਕ ਜੋ ਪਿੰਡਾਂ ''ਚ ਸੌ ਫੀਸਦੀ ਸਰਕਾਰੀ ਵਾਟਰ ਸਪਲਾਈ ਦੇਣ ਦੀ ਗੱਲ ਕਰਦੇ ਹਨ। ਉਸ ਦੇ ਮੁਕਾਬਲੇ ਅਜੇ 60 ਫੀਸਦੀ ਪਿੰਡਾਂ ''ਚ ਹੀ ਆਰ. ਓ. ਪਲਾਂਟ ਲੱਗੇ ਹਨ। ਇਆਲੀ ਮੁਤਾਬਕ ਪਾਣੀ ਦੀ ਨਿਕਾਸੀ ਲਈ ਜ਼ਿਆਦਾਤਰ ਪਿੰਡਾਂ ''ਚ ਨਾਲੀਆਂ ਦਾ ਨਿਰਮਾਣ ਅਤੇ ਛੱਪੜਾਂ ਦਾ ਵਿਕਾਸ ਕੀਤਾ ਗਿਆ ਹੈ। ਜਦਕਿ ਕੁਝ ਪਿੰਡ ਅਜੇ ਵੀ ਇਸ ਸਹੂਲਤ ਦੇ ਇੰਤਜ਼ਾਰ ''ਚ ਹਨ। ਜਿਹੜੇ ਕੰਮਾਂ ਲਈ ਵਿਧਾਇਕ ਵਲੋਂ ਪ੍ਰਾਜੈਕਟ ਪਾਸ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ ਉਹ ਕੰਮ 2017 ਦੀ ਚੋਣਾਂ ਤੋਂ ਬਾਅਦ ਹੀ ਸ਼ੁਰੂ ਹੋ ਸਕੇਗਾ। 
ਵਿਧਾਇਕ ਦੇ ਦਾਅਵੇ
6 ਹਜ਼ਾਰ ਮਨਰੇਗਾ ਵਰਕਰਾਂ ਨੂੰ ਦਿੱਤਾ ਰੋਜ਼ਗਾਰ 
ਧਰਮਸ਼ਾਲਾਵਾਂ, ਸ਼ਮਸ਼ਾਨਘਾਟਾਂ ਨੂੰ ਦਿੱਤੀ ਗਰਾਂਟ 
ਸਿੰਧਵਾ ਬੇਟ ''ਚ ਸਬ ਤਹਿਸੀਲ ਅਤੇ ਬਿਜਲੀ ਘਰ ਬਣਾਏ 
ਸੋਲਰ ਲਾਈਟਾਂ ਲਗਵਾਉਣ ਸਮੇਤ ਗਲੀਆਂ ਬਣਵਾਈਆਂ
ਲੋਕਾਂ ਨੇ ਇੰਝ ਪ੍ਰਗਟਾਈ ਪ੍ਰਤੀਕਿਰਿਆ 
ਤਿੰਨ ਸਾਲ ਦੇ ਅੰਦਰ ਫਿਰ ਤੋਂ ਭਿੜਨਗੇ ਇਆਲੀ ਅਤੇ ਫੁਲਕਾ, ਕਾਂਗਰਸ ਦਾ ਇੰਤਜ਼ਾਰ 
ਇਸ ਸੀਟ ''ਤੇ ਅਕਾਲੀ ਦਲ ਨੇ ਮਨਪ੍ਰੀਤ ਇਆਲੀ ਨੂੰ ਹੀ ਫਿਰ ਤੋਂ ਉਮਦੀਵਾਰ ਬਣਾਇਆ ਹੈ ਜਦਕਿ ''ਆਪ'' ਨੇ ਉਨ੍ਹਾਂ ਦੇ ਮੁਕਾਬਲੇ ''ਚ ਸਾਲ 2014 ''ਚ ਚੋਣਾਂ ਲੜਨ ਲਈ ਐੱਚ. ਐੱਸ. ਫੁਲਕਾ ਨੂੰ ਚੋਣ ਮੈਦਾਨ ''ਚ ਉਤਾਰਿਆ ਹੈ। ਕਾਂਗਰਸ ਵਲੋਂ ਪਹਿਲਾਂ ਜੱਸੀ ਖਾਂਗੁਡਾ ਨੇ ਚੋਣਾਂ ਲੜੀਆਂ ਸਨ। ਅਜਮੇਰ ਸਿੰਘ ਭੈਨੀ, ਆਨੰਦਸਵਰੂਪ ਮੋਹੀ ਦੀ ਦਾਅਵੇਦਾਰੀ ਚੱਲ ਰਹੀ ਹੈ। ਹਲਕਾ ਦਾਖਾ ਨਸ਼ੇ ਦਾ ਹੱਬ ਬਣਿਆ ਹੋਇਆ ਹੈ, ਜਿੱਥੋਂ ਤੱਕ ਵਿਕਾਸ ਦਾ ਸਵਾਲ ਹੈ, ਸਿੰਧਵਾ ਬੇਟ ਦਾ ਹਸਪਤਾਲ ਸਹੂਲਤਾਂ ਨੂੰ ਤਰਸ ਰਿਹਾ ਹੈ।-ਗੁਰਦੇਵ ਲਾਪਰਾਂ, ਪ੍ਰਧਾਨ ਕਾਂਗਰਸ 
ਕਈ ਜਗ੍ਹਾ ਪੰਚਾਇਤਾਂ ਨਾਲ ਵਿਵਾਦ ਕਾਰਨ ਅਟਕਿਆ ਕੰਮ 
ਕਈ ਪਿੰਡ ਅਜਿਹੇ ਹਨ, ਜਿੱਥੇ ਵਿਰੋਧੀ ਪਾਰਟੀ ਦੀ ਪੰਚਾਇਤਾਂ ਹੋਣ ਕਾਰਨ ਕੰਮ ਨਹੀਂ ਹੋ ਸਕਿਆ। ਜਿਸ ਨੂੰ ਲੈ ਕੇ ਅਕਾਲੀ ਦਲ ਦਾ ਦਾਅਵਾ ਹੈ ਕਿ ਕਈ ਗਰਾਂਟਾਂ ਪੰਚਾਇਤ ਦੇ ਜ਼ਰੀਏ ਹੀ ਖਰਚ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਵਿਰੋਧੀ ਪੰਚਾਇਤਾਂ ''ਚ ਅਕਾਲੀ ਸਰਕਾਰ ਹੋਣ ਕਾਰਨ ਲੈਣ ਤੋਂ ਇਨਕਾਰ ਕਰ ਦਿੱਤਾ।