ਹਲਕਾ ਦਾਖਾ ਦਾ ਮੁੱਖ ਮੁੱਦਾ: ਇਥੇ ਅਜੇ ਵੀ ਬਾਕੀ ਹੈ ਸੜਕਾਂ ਦੀ ਮੁਰਮੰਤ ਅਤੇ ਸੀਵਰੇਜ ਦਾ ਕੰਮ

01/07/2017 4:29:50 PM

ਲੁਧਿਆਣਾ— ਹਲਤਾ ਦਾਖਾ ਦੇ ਵਿਧਾਇਕ ਮਨਪ੍ਰੀਤ ਇਆਲੀ ਦੀ ਮੰਨੀਏ ਤਾਂ ਉਨ੍ਹਾਂ ਨੇ 57 ਕਿਲੋਮੀਟਰ ਸੜਕਾਂ ਨੂੰ ਚੌੜਾ ਕਰਨ ਅਤੇ 400 ਕਿਲੋਮੀਟਰ ਹਿੱਸੇ ਨੂੰ ਰੀਪੇਅਰ ਕਰਵਾਉਣ ''ਤੇ 117 ਕਰੋੜ ਖਰਚੇ ਹਨ ਪਰ ਹੁਣ ਵੀ ਕਈ ਪਿੰਡਾਂ ''ਚ ਸੜਕਾਂ ਦੀ ਮੁਰੰਮਤ ਜਾਂ ਚੌੜਾ ਕਰਨ ਦਾ ਕੰਮ ਬਾਕੀ ਰਹਿੰਦਾ ਹੈ। ਇਸੇ ਤਰ੍ਹਾਂ ਵਿਧਾਇਕ ਜੋ ਪਿੰਡਾਂ ''ਚ ਸੌ ਫੀਸਦੀ ਸਰਕਾਰੀ ਵਾਟਰ ਸਪਲਾਈ ਦੇਣ ਦੀ ਗੱਲ ਕਰਦੇ ਹਨ। ਉਸ ਦੇ ਮੁਕਾਬਲੇ ਅਜੇ 60 ਫੀਸਦੀ ਪਿੰਡਾਂ ''ਚ ਹੀ ਆਰ. ਓ. ਪਲਾਂਟ ਲੱਗੇ ਹਨ। ਇਆਲੀ ਮੁਤਾਬਕ ਪਾਣੀ ਦੀ ਨਿਕਾਸੀ ਲਈ ਜ਼ਿਆਦਾਤਰ ਪਿੰਡਾਂ ''ਚ ਨਾਲੀਆਂ ਦਾ ਨਿਰਮਾਣ ਅਤੇ ਛੱਪੜਾਂ ਦਾ ਵਿਕਾਸ ਕੀਤਾ ਗਿਆ ਹੈ। ਜਦਕਿ ਕੁਝ ਪਿੰਡ ਅਜੇ ਵੀ ਇਸ ਸਹੂਲਤ ਦੇ ਇੰਤਜ਼ਾਰ ''ਚ ਹਨ। ਜਿਹੜੇ ਕੰਮਾਂ ਲਈ ਵਿਧਾਇਕ ਵਲੋਂ ਪ੍ਰਾਜੈਕਟ ਪਾਸ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ ਉਹ ਕੰਮ 2017 ਦੀ ਚੋਣਾਂ ਤੋਂ ਬਾਅਦ ਹੀ ਸ਼ੁਰੂ ਹੋ ਸਕੇਗਾ। 
ਹਲਕਾ ਦਾਖਾ ''ਚ ਸ਼ਹਿਰੀ ਕਸਬਾ ਮੁਲਾਂਪੁਰ ਪੈਂਦਾ ਹੈ, ਜਿਸ ''ਤੇ ਵਿਕਾਸ ਦੇ ਮਾਮਲੇ ''ਚ ਪਿੰਡਾਂ ਦੇ ਮੁਕਾਬਲੇ ਹੀ ਜ਼ੋਰ ਰਿਹਾ। ਇਕ ਪਾਸੇ ਜਿੱਥੇ 100 ਫੀਸਦੀ ਪਾਣੀ-ਸੀਵਰੇਜ ਦੀ ਸਹੂਲਤ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਪਲਾਂਟ ਲਗਾਉਣ ਸਮੇਤ ਸਬ ਤਹਿਸੀਲ ਦਫਤਰ, ਅੰਬੇਡਕਰ ਭਵਨ, ਦਾਣਾ ਮੰਡੀ ਦਾ ਨਿਰਮਾਣ ਕੀਤਾ ਗਿਆ ਹੈ ਜਦਕਿ ਹਸਪਤਾਲ, ਨਵਾਂ ਥਾਣਾ, ਮਾਰਕੀਟ ਕਮੇਟੀ ਕੰਪਲੈਕਸ ਬਣਾਉਣ ਦਾ ਕੰਮ ਚੱਲ ਰਿਹਾ ਹੈ। 
70 ਪਿੰਡਾਂ ''ਚ ਖਾਲੀ ਪਈ ਕਈ ਏਕੜ ਜਗ੍ਹਾ ''ਤੇ ਮਲਟੀਪਰਪਜ਼ ਪਾਰਕ ਬਣਾਈਆਂ ਜਾ ਰਹੀਆਂ ਹਨ। ਜਿੱਥੇ ਗਾਰਡਨ ਜਿਮ, ਝੂਲੇ ਲਗਾਏ ਲਗਾਏ ਹਨ। ਨੌਜਵਾਨਾਂ ਲਈ ਕਈ ਖੇਡਾਂ ਦਾ ਪ੍ਰਬੰਧ ਹੈ। ਜਿਨ੍ਹਾਂ ਨੂੰ ਅਕਾਲੀ ਦਲ ਵਲੋਂ ਬਜ਼ੁਰਗਾਂ ਦੇ ਸੈਰ ਕਰਨ ਦੇ ਇਲਾਵਾ ਬੱਚਿਆਂ ਦੇ ਖੇਡਣ ਲਈ ਪਿੰਡਾਂ ''ਚ ਆਪਣੀ ਤਰ੍ਹਾਂ ਦਾ ਪਹਿਲਾ ਕੰਸੈਪਟ ਦੱਸ ਕੇ ਚੋਣਾਵੀ ਮੁੱਦਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।