ਵਿਧਾਨ ਸਭਾ ਹਲਕਾ ਕੋਟਕਪੂਰਾ ਸੀਟ ਦਾ ਇਤਿਹਾਸ

12/28/2016 4:04:42 PM

ਕੋਟਕਪੂਰਾ— ਜੇਕਰ ਕੋਟਕਪੂਰਾ ਸੀਟ ਦੇ ਇਤਿਹਾਸ ''ਤੇ ਨਜ਼ਰ ਮਾਰੀ ਜਾਵੇ ਤਾਂ ਇਸ ਸੀਟ ''ਤੇ ਅਕਸਰ ਹੀ ਕਾਂਗਰਸੀ ਅਤੇ ਅਕਾਲੀ ਵਾਰੋ-ਵਾਰੀ ਜਿਤਦੇ ਆ ਰਹੇ ਹਨ ਪਰ ਸਾਲ 1997 ''ਚ ਮਨਤਾਰ ਸਿੰਘ ਬਰਾੜ ਨੇ ਅਜਾਦ ਉਮੀਦਵਾਰ ਵੱਜੋਂ ਇਹ ਸੀਟ ਜਿੱਤੀ ਸੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਵਿਧਾਇਕ ਵੀ ਹਨ।
ਜਾਤੀ ਸਮੀਕਰਨ 
ਹਲਕੇ ਅੰਦਰ ਜੱਟ ਸਿੱਖ ਦੀ ਗਿਣਤੀ ਬਹੁਤੀ ਹੋਣ ਤੋਂ ਇਲਾਵਾ ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦਾ ਕਾਫੀ ਪ੍ਰਭਾਵ ਹੈ। ਇਸ ਤੋਂ ਇਲਾਵਾ ਹਿੰਦੂ ਵੋਟਰ ਵੀ ਨਿਰਣਾਇਕ ਹਿੱਸਾ ਰੱਖਦੇ ਹਨ।
 
ਕੁੱਲ ਵੋਟਰ-147342
ਮਰਦ ਵੋਟਰ-78146 
ਔਰਤ ਵੋਟਰ- 69194
ਹੋਰ- 2
ਸੀਟ ਦਾ ਇਤਿਹਾਸ 
ਸਾਲ    ਪਾਰਟੀ    ਜੇਤੂ
1992 ਕਾਂਗਰਸ ਓਪਿੰਦਰ ਸ਼ਰਮਾ
1997 ਆਜ਼ਾਦ ਮਨਤਾਰ ਸਿੰਘ ਬਰਾੜ
2002  ਅਕਾਲੀ ਅਕਾਲੀ  ਮਨਤਾਰ ਸਿੰਘ ਬਰਾੜ
2007   ਕਾਂਗਰਸ ਕਾਂਗਰਸ  ਰਿਪਜੀਤ ਸਿੰਘ ਬਰਾੜ
2012  ਅਕਾਲੀ  ਮਨਤਾਰ ਸਿੰਘ ਬਰਾੜ