ਵਿਧਾਨ ਸਭਾ ਹਲਕਾ ਪਠਾਨਕੋਟ ਸੀਟ ਦਾ ਇਤਿਹਾਸ

01/11/2017 3:15:42 PM

ਪਠਾਨਕੋਟ— ਪਠਾਨਕੋਟ ਹਲਕੇ ਨੂੰ ਜ਼ਿਲੇ ਦੀ ਸਿਆਸੀ ਦੀ ਧੁਰੀ ਦੇ ਰੂਪ ''ਚ ਮਾਪਿਆ ਜਾਂਦਾ ਹੈ, ਉਥੇ ਹੀ ਇਹ ਖੇਤਰ ਆਰ. ਐੱਸ. ਐੱਸ. ਦਾ ਗੜ੍ਹ ਵੀ ਹੈ। ਇਥੋਂ ਜ਼ਿਲੇ ਦੇ ਤਿੰਨ ਚੋਣ ਖੇਤਰਾਂ ਦੀਆਂ ਸਿਆਸੀ ਗਤੀਵਿਧੀਆਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਹਿੰਦੂ ਬਹੁਲ ਇਸ ਹਲਕੇ ''ਚ ਸਾਲ 1980 ਤੋਂ ਲੈ ਕੇ 2002 ਤੱਕ ਵਿਧਾਨ ਸਭਾ ਚੋਣਾਂ ''ਚ ਕਾਂਗਰਸ ਅਤੇ ਭਾਜਪਾ ਵਾਰੀ-ਵਾਰੀ ਜਿੱਤ ਦਰਜ ਕਰਦੀ ਰਹੀ ਹੈ ਪਰ 2007 ਤੋਂ ਬਾਅਦ ਇਸ ਹਲਕੇ ਦਾ ਸਿਆਸੀ ਮਾਹੌਲ ਬਦਲਿਆ-ਬਦਲਿਆ ਜਿਹਾ ਹੈ। ਪਿਛਲੇ ਇਕ ਦਹਾਕੇ ਤੋਂ ਇਸ ਸੀਟ ''ਤੇ ਭਾਜਪਾ ਦਾ ਕਬਜ਼ਾ ਹੈ। ਮੌਜੂਦਾ ਸਮੇਂ ''ਚ ਭਾਜਪਾ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਅਸ਼ਵਨੀ ਸ਼ਰਮਾ ਵਿਧਾਇਕ ਦੇ ਰੂਪ ''ਚ ਹਲਕੇ ਦੀ ਅਗਵਾਈ ਕਰ ਰਹੇ ਹਨ। 
ਕੁੱਲ ਵੋਟਰ- 1,37,725 
ਪੁਰਸ਼- 72,042 
ਮਹਿਲਾ- 65,679 
ਜਾਤੀ ਸਮੀਕਰਨ
ਸੁਨਿਆਰੇ- 56.5ਫੀਸਦੀ
ਪਿਛੜਾ ਵਰਗ- 12 ਫੀਸਦੀ 
ਦਲਿਤ- 25.5 ਫੀਸਦੀ 
ਮੁਸਲਿਮ/ਈਸਾਈ ਅਤੇ ਹੋਰ- 6 ਫੀਸਦੀ 
 
ਸੀਟ ਦਾ ਇਤਿਹਾਸ
ਸਾਲ  ਪਾਰਟੀ  ਜੇਤੂ 
1977 ਜਨਸੰਘ ਓਮ ਪ੍ਰਕਾਸ਼ ਭਾਰਦਵਾਜ 
1980 ਕਾਂਗਰਸ ਰਾਮ ਸਵਰੂਪ 
1985 ਭਾਜਪਾ ਮੋਹਨ ਲਾਲ 
1992 ਕਾਂਗਰਸ ਰਮਨ ਭੱਲਾ 
1997 ਭਾਜਪਾ ਮੋਹਨ ਲਾਲ 
2002 ਕਾਂਗਰਸ ਅਸ਼ੋਕ ਸ਼ਰਮਾ 
2007 ਭਾਜਪਾ ਮੋਹਨ ਲਾਲ 
2012 ਭਾਜਪਾ ਅਸ਼ਵਨੀ ਸ਼ਰਮਾ 
ਪਿਛਲੀਆਂ ਲੋਕਸਭਾ ਚੋਣਾਂ ਸਾਲ 2014 ਦੀ ਸਥਿਤੀ
ਉਮੀਦਵਾਰ  ਪਾਰਟੀ ਕਿੰਨੀਆਂ ਵੋਟਾਂ ਮਿਲੀਆਂ
ਵਿਨੋਦ ਖੰਨਾ ਭਾਜਪਾ  55,117 
ਪ੍ਰਤਾਪ ਸਿੰਘ ਬਾਜਵਾ ਕਾਂਗਰਸ 34,185