ਪੰਜਾਬ ''ਤੇ ਪਿਛਲੇ ਲੰਬੇ ਸਮੇਂ ਕਾਇਮ ਹੈ ''ਬਾਦਲ'' ਦਾ ਪ੍ਰਭਾਵ

01/06/2017 12:09:11 PM

ਜਲੰਧਰ : ਦੇਸ਼ ਦੇ ਸਭ ਤੋਂ ਉਮਰਦਰਾਜ਼ ਮੁੱਖ ਮੰਤਰੀ ਦੇ ਤੌਰ ''ਤੇ ਸੇਵਾਵਾਂ ਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦੱਖਣ-ਪੱਛਮ ਪੰਜਾਬ ''ਚ ਮਲੋਟ ਦੇ ਕੋਲ ਅਬੁਲ ਖੁਰਾਣਾ ਪਿੰਡ ''ਚ 8 ਦਸੰਬਰ 1927 ਨੂੰ ਹੋਇਆ ਸੀ। ਉਹ 1970-71, 1977-1980, 1997-2002, 2007-2012 ਅਤੇ 2012 ਤੋਂ ਲੈ ਕੇ ਮੌਜੂਦਾ ਸਮੇਂ ਤੱਕ ਕੁੱਲ ਮਿਲਾ ਕੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਮੋਰਾਰਜੀ ਦੇਸਾਈ ਦੀ ਸਰਕਾਰ ''ਚ ਥੋੜ੍ਹੇ ਸਮੇਂ ਲਈ ਉਹ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਇਕ ਸਾਧਾਰਨ ਖੇਤੀ ਬੈਕਗਰਾਊਂਡ ਨਾਲ ਸੰਬੰਧ ਰੱਖਣ ਵਾਲੇ ਬਾਦਲ ਨੇ 1947 ''ਚ ਸਰਪੰਚ ਬਣ ਕੇ ਰਾਜਨੀਤੀ ਦੇ ਮੈਦਾਨ ''ਚ ਕਦਮ ਰੱਖਿਆ। ਕਾਂਗਰਸ ਪਾਰਟੀ ਦੇ ਟਿਕਟ ''ਤੇ ਉਹ 1957 ''ਚ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ। ਬਾਅਦ ''ਚ ਕਾਂਗਰਸ ਨਾਲ ਮਤਭੇਦਾਂ ਦੇ ਚੱਲਦੇ ਉਨ੍ਹਾਂ ਨੇ ਇਸ ਨੂੰ ਛੱਡ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਨੂੰ ਮੋਦੀ ਸਰਕਾਰ ਨੇ 2015 ''ਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਜਨਤਕ ਤੌਰ ''ਤੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ''ਚ ਉਨ੍ਹਾਂ ਦਾ ਪ੍ਰਭਾਵ ਕਾਇਮ ਹੈ। ਬਾਦਲ ਦੇ ਬੇਟੇ ਸੁਖਬੀਰ ਸਿੰਘ ਬਾਦਲ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ। ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਸੈਂਟਰਲ ਫੂਡ ਪ੍ਰਾਸੈਸਿੰਗ ਮੰਤਰੀ ਹਨ।

Babita Marhas

This news is News Editor Babita Marhas