ਸ਼੍ਰੋਮਣੀ ਅਕਾਲੀ ਦਲ ਦਾ 10 ਸਾਲਾਂ ਤੋਂ ਇਸ ਸੀਟ ''ਤੇ ਹੈ ਕਬਜ਼ਾ, ਮਜੀਠੀਆ ਦੇ ਨਾਂ ਨਾਲ ਹੈ ਇਹ ਫੇਮਸ

01/05/2017 1:09:05 PM

ਅੰਮ੍ਰਿਤਸਰ— 10 ਸਾਲਾਂ ਤੋਂ ਇਸ ਸੀਟ ''ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ। ਇਸ ਤੋਂ ਪਹਿਲਾਂ ਕਦੇ 2 ਸਾਲ ਕਾਂਗਰਸ ਅਤੇ ਕਦੇ 2 ਸਾਲ ਅਕਾਲੀ ਦਲ ਦਾ ਇਕ-ਇਕ ਵਾਰ ਕਬਜ਼ਾ ਰਿਹਾ ਹੈ। ਵਿਧਾਨ ਸਭਾ ਹਲਕਾ ਮਜੀਠਾ ਨੂੰ ਹਮੇਸ਼ਾ ਪੰਜਾਬ ਦੀ ਰਾਜਨੀਤੀ ਦੀ ਧੁਰੀ ਸਮਝਿਆ ਜਾਂਦਾ ਰਿਹਾ ਹੈ। ਕਦੇ ਇਹ ਹਲਕਾ ਪ੍ਰਕਾਸ਼ ਸਿੰਘ ਬਾਦਲ ਮਜੀਠਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ ਅਤੇ ਹੁਣ ਇਹ ਹਲਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕਾਰਨ ਪੂਰੇ ਮਾਝੇ ਦੀ ਹੱਬ ਬਣ ਚੁੱਕਿਆ ਹੈ। ਇਸ ਹਲਕੇ ''ਤੇ 8 ਵਾਰ ਅਕਾਲੀ ਦਲ ਅਤੇ 6 ਵਾਰ ਕਾਂਗਰਸ ਦਾ ਕਬਜ਼ਾ ਰਹਿਣ ਦੇ ਬਾਵਜੂਦ ਇਹ ਹਲਕਾ ਅਕਾਲੀ, ਰਾਜਨੀਤੀ ''ਚ ਅਹਿਮ ਰੋਲ ਅਦਾ ਕਰਦਾ ਰਿਹਾ ਹੈ। ਇਸੇ ਕਾਰਨ ਪਿਛਲੇ 10 ਸਾਲਾਂ ''ਚ ਹੋਈਆਂ ਵੱਖ-ਵੱਖ ਚੋਣਾਂ ''ਚ ਅਕਾਲੀ ਦਲ ਭਾਰੀ ਗਿਣਤੀ ''ਚ ਵੋਟਾਂ ਲੈ ਕੇ ਅੱਗੇ ਰਿਹਾ ਹੈ। 
 
ਜਾਤੀ ਸਮੀਕਰਨ
ਐੱਸ. ਸੀ/ਬੀ. ਸੀ- 34 ਫੀਸਦੀ 
ਜਾਟ ਸਿੱਖ- 44 ਫੀਸਦੀ 
ਕੰਬੋਜ਼- 4 ਫੀਸਦੀ 
ਹਿੰਦੂ- 12 ਫੀਸਦੀ 
ਹੋਰ- 6 ਫੀਸਦੀ 
 
ਸੀਟ ਦਾ ਇਤਿਹਾਸ 
ਸਾਲ   ਪਾਰਟੀ       ਜੇਤੂ 
1957 ਕਾਂਗਰਸ  ਪ੍ਰਕਾਸ਼ ਕੌਰ 
1962 ਕਾਂਗਰਸ ਪ੍ਰਕਾਸ਼ ਕੌਰ 
1967 ਸ਼ਿਅਦ    ਸ਼ਸ਼ੀਪਾਲ ਸਿੰਘ
1969 ਸ਼ਿਅਦ    ਸ਼ਸ਼ੀਪਾਲ ਸਿੰਘ
1972 ਕਾਂਗਰਸ ਕ੍ਰਿਪਾਲ ਸਿੰਘ 
1977 ਸ਼ਿਅਦ   ਪ੍ਰਕਾਸ਼ ਸਿੰਘ ਮਜੀਠੀਆ 
1980 ਸ਼ਿਅਦ   ਪ੍ਰਕਾਸ਼ ਸਿੰਘ ਮਜੀਠੀਆ 
1985 ਕਾਂਗਰਸ ਸੁਰਿੰਦਰ ਪਾਲ ਸਿੰਘ 
1992 ਕਾਂਗਰਸ ਰਣਜੀਤ ਸਿੰਘ ਵਰਿਆਮ ਨੰਗਲ
1997  ਸ਼ਿਅਦ    ਪ੍ਰਕਾਸ਼ ਸਿੰਘ ਮਜੀਠੀਆ
2001 ਸ਼ਿਅਦ   ਰਾਜਮਹਿੰਦਰ ਸਿੰਘ ਮਜੀਠੀਆ 
2002   ਕਾਂਗਰਸ ਸਵਿੰਦਰ ਸਿੰਘ ਕੱਥੂਨੰਗਲ
2007    ਸ਼ਿਅਦ   ਬਿਕਰਮ ਸਿੰਘ ਮਜੀਠੀਆ
2012 ਸ਼ਿਅਦ   ਬਿਕਰਮ ਸਿੰਘ ਮਜੀਠੀਆ