ਮਾਈਨਿੰਗ ਤਸਕਰੀ ਰਹੇਗਾ ਨਵਾਸ਼ਹਿਰ ਸੀਟ ਦਾ ਮੁੱਖ ਮੁੱਦਾ

01/10/2017 5:02:15 PM

ਅਕਾਲੀ ਦਲ ਦੇ ਜਤਿੰਦਰ ਸਿੰਘ ਕਰੀਹਾ 3 ਵਾਰ, ਕਾਂਗਰਸ ਦੇ ਦਿਲਬਾਗ ਸਿੰਘ 6 ਵਾਰ, ਪ੍ਰਕਾਸ਼ ਸਿੰਘ ਸੈਣੀ ਅਤੇ ਗੁਰਇਕਬਾਲ ਕੌਰ ਬਬਲੀ 1-1 ਵਾਰ ਇਸ ਹਲਕੇ ਦੇ ਵਿਧਾਇਕ ਰਹੇ।
ਮੁੱਖ ਮੁੱਦਾ 
ਵਿਧਾਨਸਭਾ ਨਵਾਸ਼ਹਿਰ ਦੀ ਸੀਟ ''ਤੇ ਜ਼ਿਆਦਾਤਰ ਕਾਂਗਰਸ ਦਾ ਪੱਲਾ ਭਾਰੀ ਰਿਹਾ ਹੈ। ਹਲਕੇ ''ਚ ਜੱਟ ਅਤੇ ਦਲਿਤ ਵੋਟਾਂ ਦੀ ਗਿਣਤੀ ਜ਼ਿਆਦਾ ਹੈ। ਦਲਿਤ ਸਮਾਜ ਦੀਆਂ ਵੋਟਾਂ ਹੀ ਇਸ ਹਲਕੇ ''ਚ ਸੀਟ ਦੀ ਹਾਰ ਜਿੱਤ ਦੀ ਨਿਰਣਾਇਕ ਬਣੀਆਂ ਰਹੀਆਂ ਹਨ। ਇਸ ਵਾਰ ਚੋਣ ਵਿਕਾਸ ਮੁੱਦੇ ਤੋਂ ਹਟ ਕੇ ਹਲਕੇ ''ਚ ਨਸ਼ੇ ਦਾ ਵੱਧਦਾ ਪ੍ਰਚਲਨ, ਮਾਈਨਿੰਗ ਤਸਕਰੀ ਜਿਸ ''ਚ ਕਿ ਜ਼ਿਆਦਾਤਰ ਬੇਟ ਖੇਤਰ ਕਾਫੀ ਪ੍ਰਭਾਵਿਤ ਹੈ। ਇਸ ਤੋਂ ਇਲਾਵਾ ਸੱਤਾ ਪੱਖ ਦਾ ਪੁਲਸ ਅਤੇ ਪ੍ਰਸ਼ਾਸਨਿਕ ਕਾਰਜਾਂ ''ਚ ਦਖਲਅੰਦਾਜੀ ਅਤੇ ਬੇਰੋਜ਼ਗਾਰੀ ਆਦਿ ਮੁੱਖ ਮੁੱਦੇ ਹਨ।