ਹੌਂਸਲਾ-ਅਫਜ਼ਾਈ ਦੀ ਆਸ ਵਿਚ ਜਲੰਧਰ ਸਪੋਰਟਸ ਇੰਡਸਟਰੀ

01/18/2017 4:17:07 PM

ਲੁਧਿਆਣਾ (ਸੰਦੀਪ) : ਦੇਸ਼ ਦੀ ਵੰਡ ''ਤੇ ਪਾਕਿਸਤਾਨ ਦੇ ਸਿਆਲਕੋਟ ਤੋਂ ਸ਼ਿਫਟ ਹੋ ਕੇ ਪੰਜਾਬ ਦੇ ਜਲੰਧਰ ''ਚ ਸਥਾਪਿਤ ਹੋਈ ਸਪੋਰਟਸ ਇੰਸਡਟਰੀ ਨੇ ਭਾਰਤ ਨੂੰ ਪੂਰੇ ਵਿਸ਼ਵ ਵਿਚ ਪ੍ਰਸਿੱਧੀ ਦਿਵਾਈ। ਪੂਰੀ ਦੁਨੀਆ ਵਿਚ ਕੁਆਲਿਟੀ ਅਤੇ ਗੁਣਕਾਰੀ ਉਤਪਾਦਾਂ ਦੇ ਲਈ ਪਛਾਣ ਬਣਾ ਚੁੱਕੀ ਸਪੋਰਟਸ ਇੰਡਸਟਰੀ ''ਚ 1200 ਸੰਗਠਿਤ ਅਤੇ 3000 ਅਸੰਗਠਿਤ ਇਕਾਈਆਂ ਮਿਲ ਕੇ 3000 ਕਰੋੜ ਰੁਪਏ ਸਾਲਾਨਾ ਦਾ ਕਾਰੋਬਾਰ ਕਰ ਰਹੀਆਂ ਹਨ। ਇਸ ਵਿਚ 1000 ਕਰੋੜ ਰੁਪਏ ਦੇ ਨਿਰਯਾਤ ਦੇ ਨਾਲ ਇਹ ਸੈਕਟਰ 30-40 ਹਜ਼ਾਰ ਲੋਕਾਂ ਨੂੰ ਸਿੱਧੇ ਤੌਰ ''ਤੇ ਰੋਜ਼ਗਾਰ ਵੀ ਦੇ ਰਿਹਾ ਹੈ। ਸਮਾਲ ਸਕੇਲ ਤੋਂ ਲਾਰਜ ਸਕੇਲ ਇੰਡਸਟਰੀ ਦਾ ਰੂਪ ਲੈਣ ਦੀ ਆਸ ਵਿਚ ਨੀਰਸਤਾ, ਤਕਨੀਕੀ ਵਿਕਾਸ ਦੀ ਝੇਪ ਅਤੇ ਹੋਰ ਯੂ. ਪੀ. ਸਰਕਾਰ ਵੱਲੋਂ ਇਸ ਸੈਕਟਰ ''ਤੇ ਫੌਕਸ ਕਰਕੇ ਇਸ ਨੂੰ ਆਪਣੇ ਰਾਜ ਵਿਚ ਟੈਕਸ ਮੁਕਤ ਕਰਨ ਨਾਲ ਅੱਜ ਮੇਰਠ ਸਪੋਰਟਸ ਇੰਡਸਟਰੀ ਨੇ ਜਲੰਧਰ ਤੋਂ ਡੇਢ ਗੁਣਾ ਵੱਡੀ ਮੰਡੀ ਦਾ ਰੂਪ ਲੈ ਲਿਆ ਹੈ ਪਰ ਫਿਰ ਵੀ ਜਲੰਧਰ ਸਪੋਰਟਸ ਇੰਡਸਟਰੀ ਆਪਣੇ ਜ਼ੋਰ ''ਤੇ ਘਰੇਲੂ ਅਤੇ ਵਿਸ਼ਵ ਬਾਜ਼ਾਰ ਦੇ ਮੁਕਾਬਲੇ ਵਿਚ ਡਟੀ ਹੋਈ ਹੈ। ਜੇਕਰ ਸਰਕਾਰ ਵੱਲੋਂ ਇਸ ਸੈਕਟਰ ਦੇ ਕਾਰੋਬਾਰੀਆਂ ਨੂੰ ਲਾਰਜ ਸਕੇਲ ਦਾ ਰੂਪ ਲੈਣ ਹਿੱਤ ਉਤਸ਼ਾਹਿਤ ਕੀਤਾ ਜਾਵੇ ਤਾਂ ਸਪੋਰਟਸ ਖੇਤਰ ਵਿਚ ਭਾਰਤ ਦੀ ਚਮਕ ਹੋਰ ਨਿੱਖਰ ਸਕਦੀ ਹੈ।
ਸਰਕਾਰੀ ਟੈਸਟਿੰਗ ਲੈਬ ਦਾ ਹੋਵੇ ਨਿਰਮਾਣ
ਯੂ. ਪੀ. ਸਰਕਾਰ ਨੇ ਸਪੋਰਟਸ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ ਮੇਰਠ ਵਿਚ ਆਰ. ਐਂਡ ਡੀ. ਸੈਂਟਰ ਅਤੇ ਟੈਸਟਿੰਗ ਲੈਬ ਦਾ ਨਿਰਮਾਣ ਕਰਵਾ ਰੱਖਿਆ ਹੈ, ਜਿਸ ਨਾਲ ਉਥੋਂ ਦੀਆਂ ਇਕਾਈਆਂ ਆਪਣੇ ਰਾਅ ਮਟੀਰੀਅਲ ਨੂੰ ਲੈਬ ਵਿਚ ਟੈਸਟ ਕਰਵਾ ਕੇ ਉਤਪਾਦਾਂ ਦੇ ਗੁਣਾਂ ਨੂੰ ਬਣਾਈ ਰੱਖਣ ਦੇ ਸਮਰੱਥ ਹਨ। ਜਲੰਧਰ ਵਿਚ ਵੀ ਮੇਰਠ ਦੀ ਤਰਜ਼ ''ਤੇ ਸਰਕਾਰੀ ਲੈਬ ਟੈਸਟਿੰਗ ਸੈਂਟਰ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ-ਰਾਜੇਸ਼ ਖਰਬੰਦਾ, ਨਿਵਿਆ ਸਪੋਰਟਸ
ਵਿਦੇਸ਼ਾਂ ਦੀ ਤਰਜ਼ ''ਤੇ ਸਪੋਰਟਸ ਨੂੰ ਮਿਲੇ ਸਿੱਖਿਆ ਦਾ ਪੱਧਰ
ਬਾਹਰੀ ਦੇਸ਼ਾਂ ''ਚ ਸਪੋਰਟਸ ਨੂੰ ਸਿੱਖਿਆ ਵਜੋਂ ਅਪਣਾਇਆ ਹੋਇਆ ਹੈ ਅਤੇ ਸਕੂਲਾਂ ਵਿਚ ਸਿੱਖਿਆ ਦੀ ਤਰ੍ਹਾਂ ਸਪੋਰਟਸ ਦੀਆਂ ਵੀ ਦਿਨ ਦੀਆਂ ਕਲਾਸਾਂ ਜ਼ਰੂਰੀ ਹਨ। ਭਾਰਤ ਵਿਚ ਸਪੋਰਟਸ ਨੂੰ ਸਿੱਖਿਆ ਦਾ ਪੱਧਰ ਨਾ ਹੋਣ ਨਾਲ ਨੌਜਵਾਨ ਪੀੜ੍ਹੀ ਸਰੀਰਕ ਖੇਡਾਂ ਤੋਂ ਦੂਰ ਹੋ ਕੇ ਨਸ਼ਿਆਂ ਆਦਿ ਵਿਚ ਫਸਦੀ ਪ੍ਰਤੀਤ ਹੋ ਰਹੀ ਹੈ। ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਕੂਲ ਵਿਚ ਸਪੋਰਟਸ ਦੀ ਇਕ ਕਲਾਸ ਨੂੰ ਜ਼ਰੂਰੀ ਬਣਾਉਣ-ਅਮਿਤ ਮਹਾਜਨ, ਕੇ. ਜੀ. ਸਪੋਰਟਸ

Babita Marhas

This news is News Editor Babita Marhas