ਵਿਧਾਨਸਭਾ ਹਲਕਾ ਮਲੋਟ ਤੋਂ ਹਰਪ੍ਰੀਤ ਸਿੰਘ ਦਾ ਰਿਪੋਰਟ ਕਾਰਡ

01/17/2017 7:03:17 PM

ਵਿਧਾਨਸਭਾ ਹਲਕਾ : ਮਲੋਟ 
ਵਿਧਾਇਕ : ਹਰਪ੍ਰੀਤ ਸਿੰਘ
ਸਿੱਖਿਆ : ਇੰਜੀਨਿਅਰਿੰਗ ''ਚ ਗ੍ਰੈਜੁਏਟ 
ਚੋਣ ਰਿਕਾਰਡ : 2012 ਦੀਆਂ ਚੋਣਾਂ ''ਚ 2.554 ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਨੱਥੂ ਰਾਮ ਨੂੰ ਹਰਾ ਕੇ ਹਰਪ੍ਰੀਤ ਸਿੰਘ ਨੇ ਜਿੱਤ ਹਾਸਲ ਕੀਤੀ।
ਵਿਧਾਇਕ ਦਾ ਦਾਅਵਾ 
ਮਲੋਟ ''ਚ 2 ਵਾਰ ਜਿੱਤ ਹਾਸਲ ਕਰਨ ਵਾਲੇ ਨੌਜਵਾਨ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਦਾ ਦਾਅਵਾ ਹੈ ਕਿ ਉਨ੍ਹਾਂ ਵਿਕਾਸ ਦੇ ਨਾਮ ''ਤੇ ਚੋਣਾਂ ਲੜੀਆਂ ਸਨ ਅਤੇ ਲਗਭਗ ਸਾਰੇ ਵਿਕਾਸ ਕਾਰਜਾਂ ਜਿਨ੍ਹਾਂ ''ਚ ਸੜਕ ਨਿਰਮਾਣ, ਸੀਵਰੇਜ, ਖੇਡ, ਸਟੇਡੀਅਮ ਆਦਿ ਦੇ ਵਾਅਦੇ ਪੂਰੇ ਕੀਤੇ ਗਏ। ਸਿਰਫ ਰੇਲਵੇ ਅੰਡਰਬ੍ਰਿਜ ਦਾ ਵਾਅਦਾ ਪੂਰਾ ਨਹੀਂ ਹੋ ਸਕਿਆ । ਪਿੰਡ ''ਚ ਵੀ ਉਨ੍ਹਾਂ ਨੇ ਲੋਕਾਂ ਨਾਲ ਕੀਤੇ ਕਈ ਵਾਅਦੇ ਪੂਰੇ ਕੀਤੇ।
ਵਾਅਦੇ ਜੋ ਨਿਭਾਏ
- ਪਿੰਡ ਸੇਖੂ ''ਚ ਖੇਡ ਸਟੇਡਿਅਮ ਦਾ ਨਿਰਮਾਣ
-ਸਰਕਾਰੀ ਹਸਪਤਾਲ ''ਚ ਬਲੱਡ ਬੈਂਕ 
-ਫਾਇਰ ਬ੍ਰਿਗੇਡ ''ਚ ਸਰਕਾਰੀ ਡਿਸਪੈਂਸਰੀ ਦਾ ਨਿਰਮਾਣ
-ਨਗਰ ਦੀਆਂ ਵੱਖ-ਵੱਖ ਸੜਕਾਂ ਦਾ ਨਿਰਮਾਣ