ਵਿਧਾਨਸਭਾ ਹਲਕਾ ਨਵਾਸ਼ਹਿਰ ਤੋਂ ਗੁਰਇਕਬਾਲ ਕੌਰ ਬਬਲੀ ਦਾ ਰਿਪੋਰਟ ਕਾਰਡ

01/10/2017 7:30:57 PM

ਚੋਣ ਖੇਤਰ: ਨਵਾਸ਼ਹਿਰ 
ਚੋਣ ਦੇ ਰਿਕਾਰਡ
ਹਲਕੇ ਦੀ  ਕਾਂਗਰਸੀ ਵਿਧਾਇਕ ਗੁਰਇਕਬਾਲ ਕੌਰ ਬਬਲੀ ਨੇ 2012 ''ਚ ਸ਼੍ਰੋਮਣੀ ਅਕਾਲੀ ਦਲ ਦੀ ਸਤਿੰਦਰ ਕੌਰ ਕਰਿਆ ਨੂੰ 1,759 ਵੋਟਾਂ ਨਾਲ ਹਰਾਇਆ ਸੀ ਅਤੇ 2007 ''ਚ ਚੋਣਾਂ ਨਹੀਂ ਲੜੀਆਂ ਸਨ। 
ਕਿਹੋ ਜਿਹਾ ਰਿਹਾ ਪ੍ਰਭਾਵ
ਵਿਧਾਨਸਭਾ 2012 ਦੀਆਂ ਚੋਣਾਂ ''ਚ ਕਾਂਗਰਸ ਦੀ ਗੁਰਇਕਬਾਲ ਕੌਰ ਬਬਲੀ ਨੇ ਜਿੱਤ ਹਾਸਲ ਕੀਤੀ ਪਰੰਤੂ ਪ੍ਰਦੇਸ਼ ''ਚ ਸੱਤਾ ਦੀ ਕੁੰਜੀ ਅਕਾਲੀ-ਭਾਜਪਾ ਦੇ ਹੱਥ ''ਚ ਹੋਣ ਕਾਰਣ ਕਾਂਗਰਸੀ ਵਿਧਾਇਕ ਹਲਕੇ ਦੇ ਲੋਕਾਂ ਲਈ ਕੁਝ ਵਿਸ਼ੇਸ਼ ਨਹੀਂ ਕਰ ਪਾਈ। ਹਲਕਾ ਵਿਧਾਇਕ ਨੇ ਦੱਸਿਆ ਕਿ ਅਕਾਲੀ ਦਲ ਨੇ ਪੰਜਾਬ ਦੇ ਸਮੂਹ ਕਾਂਗਰਸੀ ਵਿਧਾਇਕਾਂ ਵਾਲੇ ਖੇਤਰਾਂ ''ਚ ਵਿਕਾਸ ਦੇ ਨਾਂ ''ਤੇ ਭੇਦਭਾਵ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਾਸ਼ਹਿਰ ਦੇ ਲੋਕਾਂ ਦੇ ਲਈ ਉਨ੍ਹਾਂ ਵਿਧਾਨਸਭਾ ਦੇ ਸਦਨ ''ਚ ਆਪਣੀ ਆਵਾਜ਼ ਜ਼ਰੂਰ ਬੁਲੰਦ ਕੀਤੀ ਹੈ, ਜਿਸ ਦੇ ਨਤੀਜੇ ਵਜੋ ਨਵਾਸ਼ਹਿਰ ਤੋਂ ਨਿਕਲ ਰਿਹਾ ਨੈਸ਼ਨਲ ਹਾਈਵੇ, ਜਿਸ ''ਚ ਅੇਲੀਵਟਿਡ ਪੁਲ ਦੇ ਨਿਰਮਾਣ ''ਚ ਸ਼ਹਿਰ ਦੇ ਦੁਕਾਨਦਾਰਾਂ ਦਾ ਉਜਾੜਾ ਸੰਭਵ ਲੱਗ ਰਿਹਾ ਸੀ। ਉਸ ਨੂੰ ਰੋਕਣ ਦੇ ਨਾਲ ਹੋਰ ਜਨ ਹਿੱਤ ਮੁੱਦਿਆਂ ਨੂੰ ਬੜਬੋਲੇ ਹੋ ਕੇ ਹੀ ਥੋੜਾ ਬਹੁਤ ਵਿਕਾਸ ਸੰਭਵ ਹੋ ਸਕਿਆ ਹੈ।
ਵਿਧਾਇਕ ਦਾ ਦਾਅਵਾ 
ਵਿਧਾਨਸਭਾ 2012 ਦੀਆਂ ਚੋਣਾਂ ''ਚ ਕਾਂਗਰਸ ਦੀ ਗੁਰਇਕਬਾਲ ਕੌਰ ਬਬਲੀ ਨੇ ਜਿੱਤ ਹਾਸਲ ਕੀਤੀ ਸੀ ਪਰੰਤੂ ਪ੍ਰਦੇਸ਼ ''ਚ ਸੱਤਾ ਦੀ ਕੁੰਜੀ ਅਕਾਲੀ-ਭਾਜਪਾ ਦੇ ਹੱਥ ''ਚ ਹੋਣ ਕਾਰਣ ਵਿਧਾਇਕ ਹਲਕੇ ਦੇ ਲੋਕਾਂ ਲਈ ਕੁਝ ਵਿਸ਼ੇਸ਼ ਨਹੀਂ ਕਰ ਪਾਈ। ਹਲਕਾ ਵਿਧਾਇਕ ਨੇ ਦੱਸਿਆ ਕਿ ਅਕਾਲੀ ਦਲ ਨੇ ਪੰਜਾਬ ਦੀ ਸਮੂਹ ਕਾਂਗਰਸੀ ਵਿਧਾਇਕਾਂ ਵਾਲੇ ਖੇਤਰਾਂ ''ਚ ਵਿਕਾਸ ਦੇ ਨਾਂ ''ਤੇ ਭੇਦਭਾਵ ਕੀਤਾ ਹੈ।
ਦਾਅਵਿਆਂ ਦੀ ਹਕੀਕਤ
ਅਕਾਲੀ ਦਲ ਦੇ ਸ਼ਾਸਨਕਾਲ ''ਚ ਪ੍ਰਸ਼ਾਸਨਿਕ ਕੰਪਲੈਕਸ ਦਾ ਕਾਰਜ ਅਜੇ ਵੀ ਅਧੂਰਾ ਹੈ। ਇਸ ਤੋਂ ਇਲਾਵਾ ਰਾਹੋ ਮੱਤੇਵਾਲ ਪੁਲ ਦਾ ਹੀ ਨਿਰਮਾਣ ਹੋਇਆ, ਜਦਕਿ ਦੋਵਾਂ ਸੜਕਾਂ ਦਾ ਨਿਰਮਾਣ ਨਾ ਹੋਣ ਨਾਲ ਲੋਕਾਂ ਨੂੰ ਸੁੱਖ ਘੱਟ ਅਤੇ ਦਿੱਕਤਾਂ ਜ਼ਿਆਦਾ ਹੋ ਰਹੀਆਂ ਹਨ। ਨਸ਼ਿਆਂ ''ਤੇ ਨਕੇਲ ਲਾਉਣ ''ਚ ਸਫਲਤਾ ਪੂਰੀ ਤਰ੍ਹਾਂ ਨਾਲ ਨਹੀਂ ਮਿਲ ਪਾਈ ਹੈ। ਪ੍ਰਸ਼ਾਸਨਿਕ ਕਾਰਜਾਂ ''ਚ ਜੱਥੇਦਾਰਾਂ ਦੀ ਦਖਲਅੰਦਾਜੀ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ, ਜਿਸ ਤੋਂ ਇਲਾਵਾ ਉਮੀਦਵਾਰ ਹੋਣ ਦੀਆਂ ਚਰਚਾਵਾਂ ਵੀ ਲੋਕਾਂ ''ਚ ਚਰਚਾ ਦਾ ਕੇਂਦਰ ਹਨ।