ਵਿਧਾਨ ਸਭਾ ਹਲਕਾ ਧੂਰੀ ਦਾ ਇਤਿਹਾਸ

01/06/2017 1:26:45 PM

ਧੂਰੀ : ਇਸ ਸੀਟ ਤੋਂ ਜ਼ਿਆਦਾਤਰ ਸੱਤਾ ''ਚ ਆਉਣ ਵਾਲੀ ਪਾਰਟੀ ਦੇ ਉਲਟ ਜਾਂ ਫਿਰ ਆਜ਼ਾਦ ਵਿਧਾਇਕ ਹੀ ਚੋਣ ਜਿੱਤਦੇ ਆ ਰਹੇ ਹਨ।  ਸਾਲ 2012 ਵਿਚ ਵੀ ਸਰਕਾਰ ਅਕਾਲੀ ਦਲ ਦੀ ਬਣੀ ਸੀ, ਪਰ ਚੋਣ ਕਾਂਗਰਸ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਜਿੱਤੀ ਸੀ। ਅਰਵਿੰਦ ਖੰਨਾ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਕਾਰਨ ਸਾਲ 2015 ਵਿਚ ਹੋਈ ਜ਼ਿਮਨੀ ਚੋਣ ਵਿਚ ਹਲਕੇ ਦੇ ਲੋਕਾਂ ਨੇ   ਉਕਤ ਪ੍ਰੰਪਰਾ ਨੂੰ ਤੋੜਦਿਆਂ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਿਤਾਇਆ ਸੀ।

ਸੀਟ ਦਾ ਇਤਿਹਾਸ

ਸਾਲ ਪਾਰਟੀ  ਉਮੀਦਵਾਰ
1992 ਕਾਂਗਰਸ ਧਨਵੰਤ ਸਿੰਘ
1997 ਆਜ਼ਾਦ          ਧਨਵੰਤ ਸਿੰਘ
2002 ਅਕਾਲੀ ਦਲ ਗਗਨਜੀਤ ਸਿੰਘ ਬਰਨਾਲਾ
2007 ਆਜ਼ਾਦ ਇਕਬਾਲ ਸਿੰਘ ਝੂੰਦਾਂ
2012 ਕਾਂਗਰਸ  ਅਰਵਿੰਦ ਖੰਨਾ
2015 ਅਕਾਲੀ ਦਲ ਗੋਬਿੰਦ ਸਿੰਘ ਲੌਂਗੋਵਾਲ

 

Gurminder Singh

This news is Content Editor Gurminder Singh