ਵਿਧਾਨ ਸਭਾ ਹਲਕਾ ''ਧਰਮਕੋਟ'' ਦਾ ਇਤਿਹਾਸ

12/21/2016 3:34:18 PM

ਮੋਗਾ : ਮੋਗਾ-ਜਲੰਧਰ ਮੁੱਖ ਮਾਰਗ ''ਤੇ ਵਸੇ ਹਲਕਾ ਧਰਮਕੋਟ ''ਚ 20 ਵਰ੍ਹਿਆਂ ਤੋਂ ਲਗਾਤਾਰ ਅਕਾਲੀ ਦਲ ਰਾਜ ਕਰਦਾ ਆ ਰਿਹਾ ਹੈ। ਧਰਮਕੋਟ ਬਹੁਗਿਣਤੀ ਪਿੰਡਾਂ ਵਾਲਾ ਪੰਥਕ ਹਲਕਾ ਸਮਝਿਆ ਜਾਂਦਾ ਹੈ। ਆਜ਼ਾਦੀ ਮਗਰੋਂ ਸਤਲੁਜ ਦਰਿਆ ਦੀ ਮਾਰ ਝੱਲਦਾ ਰਿਹਾ ਇਹ ਇਲਾਕਾ ਲੰਮਾ ਸਮਾਂ ਰਿਜ਼ਰਵ ਰਿਹਾ ਹੈ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਹੱਦਬੰਦੀ ਮਗਰੋਂ ਇਹ ਹਲਕਾ ਜਨਰਲ ਹੋ ਗਿਆ ਸੀ। ਜਾਤੀ ਫੈਕਟ ਤਾਂ ਇਸ ਹਲਕੇ ''ਚ ਭਾਵੇਂ ਕੋਈ ਬਹੁਤਾ ਪ੍ਰਭਾਵ ਨਹੀਂ ਰੱਖਦਾ ਪਰ ਹਲਕੇ ਦੇ ਲੋਕਾਂ ਦੀ ਜ਼ਿਆਦਾਤਰ ਰੁਚੀ ਪੰਥਕ ਹੋਣ ਕਰਕੇ ਪਿਛਲੇ 20 ਵਰ੍ਹਿਆਂ ਤੋਂ ਲਗਾਤਾਰ ਇਸ ਸੀਟ ''ਤੇ ਅਕਾਲੀ ਦਲ ਦਾ ਕਬਜ਼ਾ ਹੈ। ਇਸ ਸਮੇਂ ਖੇਤੀਬਾੜੀ ਮੰਤਰੀ ਤੋਤਾ ਸਿੰਘ ਇੱਥੋਂ ਦੇ ਵਿਧਾਇਕ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਹਲਕੇ ''ਚ ਕੀਤਾ ਗਿਆ ਵਿਕਾਸ ਮੂੰਹੋਂ ਬੋਲਦਾ ਹੈ।
ਸੀਟ ਦਾ ਇਤਿਹਾਸ
ਸਾਲ        ਪਾਰਟੀ   ਜੇਤੂ
1977 ਸੀ. ਪੀ. ਆਈ.   ਸਵਰਨ ਸਿੰਘ
1980 ਸੀ. ਪੀ. ਆਈ.   ਸਵਰਨ ਸਿੰਘ
1985 ਕਾਂਗਰਸ   ਗੁਰਦੇਵ ਸਿੰਘ
1992 ਬਸਪਾ   ਬਲਦੇਵ ਸਿੰਘ
1997 ਅਕਾਲੀ ਦਲ   ਸ਼ੀਤਲ ਸਿੰਘ
2002 ਅਕਾਲੀ ਦਲ   ਸ਼ੀਤਲ ਸਿੰਘ
2007 ਅਕਾਲੀ ਦਲ   ਸ਼ੀਤਲ ਸਿੰਘ
2012 ਅਕਾਲੀ ਦਲ   ਤੋਤਾ ਸਿੰਘ 
 
ਜਾਤੀ ਸਮੀਕਰਨ
ਬ੍ਰਾਹਮਣ 2533
ਬਾਣੀਏ 434
ਖੱਤਰੀ 7117
ਜੱਟ 10572
ਰਾਮਗੜ੍ਹੀਆ 6072
ਰਾਜਪੂਤ   1251
ਮਜ਼੍ਹਬੀ ਸਿੱਖ   46312
ਰਵਿਦਾਸੀਆ   1997
ਵਾਲਮੀਕਿ   544
ਮੁਸਲਿਮ   859
ਕ੍ਰਿਸ਼ਚੀਅਨ   593
ਹੋਰ 30187 
 

Babita Marhas

This news is News Editor Babita Marhas