ਵਿਧਾਨ ਸਭਾ ਹਲਕਾ ਬਟਾਲਾ ਦਾ ਇਤਿਹਾਸ

12/20/2016 1:39:13 PM

ਬਟਾਲਾ : ਬਟਾਲਾ ਵਿਧਾਨ ਸਭਾ ਸੀਟ ''ਤੇ ਜੇਕਰ ਨਜ਼ਰ ਮਾਰੀਏ ਤਾਂ 1962 ਤੋਂ ਬਾਅਦ ਕਾਂਗਰਸ ਨੇ 6 ਅਤੇ ਭਾਜਪਾ ਨੇ 5 ਵਾਰ ਇਸ ਸੀਟ ''ਤੇ ਕਬਜ਼ਾ ਕੀਤਾ ਹੈ। 2012 ਦੀਆਂ ਹੋਈਆਂ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਦੇ ਖਿਲਾਫ ਬਟਾਲਾ ਤੋਂ ਕਾਂਗਰਸ ਦੇ ਉਮੀਦਵਾਰ ਅਸ਼ਵਨੀ ਸੇਖੜੀ ਇਹ ਸੀਟ ਜਿੱਤਣ ਵਿਚ ਕਾਮਯਾਬ ਰਹੇ। ਨਾਜਾਇਜ਼ ਕਬਜ਼ਿਆਂ, ਟ੍ਰੈਫਿਕ ਸਮੱਸਿਆ ਤੇ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਮੁੱਦਾ ਇਸ ਸੀਟ ''ਤੇ ਛਾਇਆ ਰਿਹਾ ਹੈ।
ਸੀਟ ਦਾ ਇਤਿਹਾਸ 
ਸਾਲ       ਪਾਰਟੀ    ਉਮੀਦਵਾਰ
1962      ਕਾਂਗਰਸ   ਪੰ. ਮੋਹਨ ਲਾਲ
1969    ਭਾਜਪਾ      ਬਿਕਰਮਜੀਤ ਸਿੰਘ ਸ਼ਹਾਪੁਰ
1972     ਕਾਂਗਰਸ    ਵਿਸ਼ਵਾ ਮਿੱਤਰ ਸੇਖੜੀ
1977      ਭਾਜਪਾ    ਪੰਨਾ ਲਾਲ ਨਈਅਰ
1980       ਕਾਂਗਰਸ   ਗੋਪਾਲ ਕ੍ਰਿਸ਼ਨ ਚਤਰਥ
1985       ਕਾਂਗਰਸ   ਅਸ਼ਵਨੀ ਸੇਖੜੀ
1992     ਭਾਜਪਾ      ਜਗਦੀਸ਼ ਰਾਜ ਸਾਹਨੀ
1997       ਭਾਜਪਾ    ਜਗਦੀਸ਼ ਰਾਜ ਸਾਹਨੀ
2002        ਕਾਂਗਰਸ   ਅਸ਼ਵਨੀ ਸੇਖੜੀ
2007         ਭਾਜਪਾ    ਜਗਦੀਸ਼ ਰਾਜ ਸਾਹਨੀ
2012       ਕਾਂਗਰਸ     ਅਸ਼ਵਨੀ ਸੇਖੜੀ 
 
2014 ਦੀਆਂ ਲੋਕ ਸਭਾ ਚੋਣਾਂ ਦੀ ਸਥਿਤੀ
ਬਟਾਲਾ ਵਿਧਾਨ ਸਭਾ ਸੀਟ ਜਿਸ ''ਤੇ 6 ਵਾਰ ਕਾਂਗਰਸ ਦਾ ਅਤੇ 5 ਵਾਰ ਭਾਜਪਾ ਦਾ ਕਬਜ਼ਾ ਰਿਹਾ ਹੈ, ਇਥੇ ਹਮੇਸ਼ਾ ਕਾਂਗਰਸ ਤੇ ਭਾਜਪਾ ਵਿਚ ਫੱਸਵੀਂ ਟੱਕਰ ਹੁੰਦੀ ਰਹੀ ਹੈ, ਜਦਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਚੋਣ ਲੜੇ ਸਨ ਪਰ ਉਹ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਤੋਂ 17000 ਦੇ ਕਰੀਬ ਵੋਟਾਂ ਦੇ ਫਰਕ ਨਾਲ ਚੋਣ ਹਾਰੇ ਸਨ ਪਰ ਇਸ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲਖਬੀਰ ਸਿੰਘ ਲੋਧੀਨੰਗਲ ''ਤੇ ਵਿਸ਼ਵਾਸ ਪ੍ਰਗਟਾਉਂਦਿਆਂ ਇਥੋਂ ਦੀ ਟਿਕਟ ਉਨ੍ਹਾਂ ਨੂੰ ਦੇ ਦਿੱਤੀ ਹੈ, ਜਦਕਿ ਕਾਂਗਰਸ ਵੱਲੋਂ ਸੰਭਾਵੀ ਉਮੀਦਵਾਰ ਅਸ਼ਵਨੀ ਸੇਖੜੀ ਹਨ ਪਰ ਅਜੇ ਕਾਂਗਰਸ ਹਾਈਕਮਾਂਡ ਵੱਲੋਂ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।  ਓਧਰ ਦੂਜੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਅਜੇ ਤੱਕ ਆਮ ਆਦਮੀ ਪਾਰਟੀ ਦਾ ਕੋਈ ਚਿਹਰਾ ਉਮੀਦਵਾਰ ਦੇ ਤੌਰ ''ਤੇ ਸਾਹਮਣੇ ਨਹੀਂ ਆਇਆ ਹੈ ਅਤੇ ਆਪ ਤੇ ਕਾਂਗਰਸ ਦੀ ਟਿਕਟ ਐਲਾਨਣ ਤੋਂ ਬਾਅਦ ਹੀ ਇਥੋਂ ਦੇ ਵੋਟਰਾਂ ਦਾ ਰੁਝਾਨ ਪਤਾ ਲੱਗੇਗਾ। 
ਜਾਤੀ ਸਮੀਕਰਨ
ਹਿੰਦੂ  33 ਫੀਸਦੀ
ਸਿੱਖ  33 ਫੀਸਦੀ
ਐੱਸ. ਸੀ./ਬੀ. ਸੀ.  33 ਫੀਸਦੀ
 
 
 

 

Babita Marhas

This news is News Editor Babita Marhas