ਬੰਗਾ ਵਿਧਾਨ ਸਭਾ ਹਲਕਾ- ਲਿੰਕ ਸੜਕਾਂ ਦੀ ਹਾਲਤ ਖਸਤਾ

01/12/2017 5:35:32 PM

ਨਵਾਂ ਸ਼ਹਿਰ — ਹਲਕੇ ''ਚ ਦਲਿਤ ਸਮਾਜ ਦੀ ਵੋਟਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਅਤੇ ਦਲਿਤ ਵੋਟਾਂ(ਵੱਧ ਵੋਟਾਂ) ਦਾ ਰੁਝਾਨ ਜਿਸ ਪਾਸੇ ਵੱਲ ਹੁੰਦਾ ਹੈ ਚੋਣਾਂ ''ਚ ਜਿੱਤ ਉਸੇ ਪਾਰਟੀ ਦੀ ਹੀ ਹੁੰਦੀ ਹੈ।

ਮੁੱਖ ਮੁੱਦਾ
ਹਲਕੇ ''ਚੋਂ ਲੰਗਦੇ ਨੈਸ਼ਨਲ ਹਾਈਵੇ ਦੇ ਨਿਰਮਾਣ ''ਚ ਬਣ ਰਹੇ ਐਲੀਵੇਟਿਡ ਰੋਡ ਕਾਰਨ ਦੁਕਾਨਦਾਰਾਂ ਦੇ ਨੁਕਸਾਨ ਨੂੰ ਰੋਕਣ ਦੇ ਲਈ ਨਵਾਂ ਸ਼ਹਿਰ ਦੀ ਤਰ੍ਹਾਂ ਬੰਗਾ ਤੋਂ ਬਾਈਪਾਸ ਦਾ ਨਿਰਮਾਣ, ਸੀਵਰੇਜ-ਵਾਟਰ ਸਪਲਾਈ ਅਤੇ ਸਾਫ-ਸੁਥਰੇ ਪਾਣੀ ਤੋਂ ਇਲਾਵਾ ਨਸ਼ੇ ਨੂੰ ਰੋਕਣ, ਸਰਕਾਰ ਵਲੋਂ ਘੋਸ਼ਿਤ ਹੋਈ ਬੁਢਾਪਾ ਪੈਂਸ਼ਨ ਅਤੇ ਸ਼ਗੁਨ ਸਕੀਮ ਦੇ ਅੰਤਰਗਤ ਲਾਭ ਪ੍ਰਾਪਤ ਕਰਨ ''ਚ ਹੋਈ ਰਹੀ ਦੇਰ ਆਦਿ ਮੁੱਖ ਮੁੱਦੇ ਹਨ।
ਬੇਰੋਜ਼ਗਾਰੀ ਦੂਰ ਕਰਨ ਲਈ ਨਵੀਂ ਇੰਡਸਟਰੀ ਲਗਵਾਉਣਾ
ਪ੍ਰਮੁੱਖ ਵਪਾਰੀ ਪਵਨ ਕੁਮਾਰ ਛਿੱਬਾ ਦਾ ਕਹਿਣਾ ਹੈ ਕਿ ਬੰਗਾ ਹਲਕੇ ''ਚ ਕਿਸੇ ਵੀ ਤਰ੍ਹਾਂ ਦੀ ਇੰਡਸਟਰੀ ਵਿਕਸਿਤ ਨਾ ਹੋਣ ਦੇ ਕਾਰਨ ਪੜ੍ਹੇ-ਲਿਖ੍ਹੇ ਨੌਜੁਆਨ ਵਿਦੇਸ਼ ਨੂੰ ਦੌੜਦੇ ਹਨ। ਜੇਕਰ ਇਨ੍ਹਾਂ ਨੌਜੁਆਨਾਂ ਨੂੰ ਆਪਣੇ ਹੀ ਦੇਸ਼ ''ਚ ਰੋਜ਼ਗਾਰ ਮਿਲੇ ਤਾਂ ਆਪਣੇ ਦੇਸ਼ ਰਹਿ ਕੇ ਹੀ ਦੇਸ਼ ਦੀ ਸੇਵਾ ਕਰ ਸਕਣਗੇ। ਇਹ ਹੀ ਕਾਰਨ ਹੈ ਕਿ ਨੌਜੁਆਨ ਨਸ਼ੇ ਦੇ ਆਦੀ ਹੋ ਰਹੇ ਹਨ।
ਇੰਡਸਟ੍ਰੀ ਨੂੰ ਬਣਾ ਕੇ ਫੋਕਲ ਪੁਆਇੰਟ ਬਣਾਉਣ ਦੀ ਮੰਗ
ਗੋਬਿੰਦਰ ਗਊਧਾਮ ਚੈਰੀਟੇਬਲ ਟਰੱਸਟ ਦੇ ਵਾਈਸ ਪ੍ਰਧਾਨ ਅਤੇ ਸਮਾਜ ਸੇਵਕ ਦਵਿੰਦਰ ਕੌੜਾ ਨੇ ਕਿਹਾ ਹੈ ਕਿ ਬੰਗਾ ਦੇ ਵਿਕਾਸ ਦੇ ਲਈ ਫੋਕਲ ਪੁਆਇੰਟ ਸਥਾਪਿਤ ਕਰਕੇ ਲਘੂ ਇੰਡਸਟ੍ਰੀ ਨੂੰ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਛੋਟੇ ਉਦਯੋਗ ਨੂੰ ਵੀ ਵਿਕਸਤ ਕਰਨਾ ਚਾਹੀਦਾ ਹੈ।
ਲਿੰਕ ਰੋਡ ਦੀ ਹਾਲਤ ਖਰਾਬ
ਡਾ. ਓਂਕਾਰ ਸਿੰਘ ਨੇ ਕਿਹਾ ਹੈ ਕਿ ਭਾਵੇਂ ਮੌਜੂਦਾ ਵਿਧਾਇਕ ਕਾਂਗਰਸ ਨਾਲ ਸਬੰਧਤ ਹਨ ਪਰ ਇੱਥੇ ਪਿੱਛਲੇ ਦਸ ਸਾਲਾਂ ਤੋਂ ਅਕਾਲੀ-ਭਾਜਪਾ ਦੀ ਸਰਕਾਰ ਕਾਬਜ਼ ਸੀ । ਉਨ੍ਹਾਂ ਕਿਹਾ ਕਿ ਪਿੰਡਾ ਦੀ ਲਿੰਕ ਰੋਡ ਦੀ ਹਾਲਤ ਬਹੁਤ ਹੀ ਖਸਤਾ ਹੈ ਜਿਨ੍ਹਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ। 
ਜੱਥੇਦਾਰ ਦੀ ਦਖਲਅੰਦਾਜ਼ੀ ਦੇ ਕਾਰਨ ਨਹੀਂ ਮਿਲਦਾ ਆਮ ਲੋਕਾਂ ਨੂੰ ਇਨਸਾਫ
ਐਡਵੋਕੇਟ ਹਰਦੀਪ ਸਿੰਘ ਅਤੇ ਐਡਵੋਕੇਟ ਅਮਰੀਕ ਰਾਣਾ ਦਾ ਕਹਿਣਾ ਹੈ ਕਿ ਪੰਜਾਬ ''ਚ ਪਿੱਛਲੇ 10 ਸਾਲਾਂ ਤੋਂ ਅਕਾਲੀ ਭਾਜਪਾ ਦੀ ਸਰਕਾਰ ਦਾ ਸ਼ਾਸਨ ਦੌਰਾਨ ਲਾੱ ਐਂਡ ਆੱਰਡਰ ਦੀ ਸਥਿੱਤੀ ਖਰਾਬ ਰਹੀ ਹੈ। ਥਾਨੇ ਅਤੇ ਜ਼ਿਲਾ ਪ੍ਰਸ਼ਾਸਨ ਦੇ ਦਫ਼ਤਰਾਂ ''ਚ ਜੱਥੇਦਾਰ ਦੀ ਦਖ਼ਲਅੰਦਾਜ਼ੀ ਦੇ ਕਾਰਨ ਆਮ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ।