ਅਟਾਰੀ : ਉਮੀਦਵਾਰਾਂ ਦੀ ਪਹਿਲ, ਕਿਸਾਨਾਂ ਨੂੰ ਮੁਆਵਜ਼ਾ ਤੇ ਪੁਲ ਮੁਕੰਮਲ ਕਰਵਾਉਣਾ

02/28/2017 10:42:35 AM

ਅਟਾਰੀ : ਵਿਧਾਨ ਸਭਾ ਹਲਕਾ ਅਟਾਰੀ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੋਣ ਦੇ ਕਾਰਨ ਆਏ ਸਾਲ ਕੋਈ ਨਾ ਕੋਈ ਸਮੱਸਿਆ ਸਿਰ ਚੁੱਕਦੀ ਰਹਿੰਦੀ ਹੈ। ਪਾਕਿਸਤਾਨ ਦੇ ਨਾਲ ਹਾਲਾਤ ਤਣਾਅ ਵਾਲੇ ਹੋਣ ਦੇ ਕਾਰਨ ਸਭ ਤੋਂ ਵੱਧ ਖਮਿਆਜ਼ਾ ਸਰਹੱਦੀ ਹਲਕੇ ਦੇ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਬਹੁਤ ਸਾਰੇ ਪਿੰਡ ਅਤੇ ਤਾਰ ਤੋਂ ਆਰ ਅਤੇ ਪਾਰ ਦੇ ਕਿਸਾਨ ਅਤੇ ਮਜ਼ਦੂਰ ਮੁੱਢਲੀਆਂ ਸਹੂਲਤਾਂ ਲਈ ਤਰਸਦੇ ਹਨ। 
ਗੁਲਜ਼ਾਰ ਸਿੰਘ ਰਣੀਕੇ ਦੀ ਪਹਿਲ
►ਤਾਰਾਂ ਤੋਂ ਪਾਰ ਦੇ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣਾ।
►ਡਿਫੈਂਸ ਦੇ ਅਧੀਨ ਆਉਂਦੇ ਪੁਲ ਮੁਕੰਮਲ ਕਰਵਾਉਣੇ। 
►ਸਰਹੱਦੀ ਪਿੰਡਾਂ ''ਚ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨ ਦੇ ਨਾਲ ਕੰਕਰੀਟ ਅਤੇ ਪੱਕੇ ਪਹੇ ਬਣਾਉਣੇ।
ਤਰਸੇਮ ਸਿੰਘ ਡੀ. ਸੀ. ਦੀ ਪਹਿਲ
►ਸਰਹੱਦੀ ਇਲਾਕੇ ਲਈ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਪੈਕੇਜ ਦਿਵਾਉਣਾ। 
►ਸਰਹੱਦੀ ਇਲਾਕੇ ''ਚ ਇੰਡਸਟਰੀ ਲਵਾਉਣੀ। ਕੁੜੀਆਂ ਦਾ ਕਾਲਜ ਬਣਾਉਣਾ।
►ਪਿੰਡਾਂ ਦੇ ਮਗਰ ਡਿਸਪੈਂਸਰੀ ਖੁਲ੍ਹਵਾਉਣੀ, ਭਰੋਵਾਲ, ਬਾਗਬੜੀਆ, ਮੁਹਾਵਾ ਆਦਿ ਪੁਲਾਂ ਦਾ ਵਿਸਥਾਰ ਕਰਵਾਉਣਾ।
ਜਸਵਿੰਦਰ ਸਿੰਘ ਜਹਾਂਗੀਰ ਦੀ ਪਹਿਲ
►ਅਟਾਰੀ ਦੇ ਬਾਰਡਰ ਦੇ ਪਿੰਡਾਂ ''ਚ ਸਕੂਲ ਅਤੇ ਹਸਪਤਾਲਾਂ ਦਾ ਮਿਆਰ ਉੱਚਾ ਚੁੱਕਣਾ।
►ਸਰਹੱਦੀ ਕਿਸਾਨਾਂ, ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਉਪਰਾਲੇ ਕਰਨਾ। 
►ਨੌਜਵਾਨਾਂ ਅਤੇ ਬੱਚਿਆਂ ਨੂੰ ਸਿਹਤ, ਸਿੱਖਿਆ ਅਤੇ ਰੁਜ਼ਗਾਰ ਲਈ ਸੇਧ ਸੈਂਟਰ ਸਥਾਪਿਤ ਕਰਨਾ।

Babita Marhas

This news is News Editor Babita Marhas