ਵਿਧਾਨਸਭਾ ਹਲਕਾ ਸੁਜਾਨਪੁਰ ਤੋਂ ਵਿਧਾਇਕ ਦਿਨੇਸ਼ ਸਿੰਘ ਬੱਬੂ ਦਾ ਰਿਪੋਰਟ ਕਾਰਡ

01/14/2017 6:58:36 PM

ਵਿਧਾਇਕ: ਦਿਨੇਸ਼ ਸਿੰਘ ਬੱਬੂ (54)

ਚੋਣ ਹਲਕਾ: ਸੁਜਾਨਪੁਰ 
ਸਿੱਖਿਆ: ਅੰਡਰ ਗ੍ਰੇਜੁਏਸ਼ਨ
ਚੋਣ ਰਿਕਾਰਡ
2007 ''ਚ ਕਾਂਗਰਸ ਦੇ ਉਮੀਦਵਾਰ ਰਘੁਨਾਥ ਸਹਾਇ ਪੁਰੀ ਨੂੰ 328 ਵੋਟਾਂ ਨਾਲ ਹਰਾ ਦਿਨੇਸ਼ ਸਿੰਘ ਬੱਬੂ ਨੇ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ ਇਸ ਤੋਂ ਬਾਅਦ 2012 ''ਚ ਆਜ਼ਾਦ ਉਮੀਦਵਾਰ ਨਰੇਸ਼ ਪੁਰੀ ਨੂੰ 23,096 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। 
ਹਲਕੇ ''ਤੇ ਪ੍ਰਭਾਵ
ਦਿਨੇਸ਼ ਸਿੰਘ ਬੱਬੂ ਨੇ ਲਗਾਤਾਰ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਵੋਟਰਾਂ ਦੇ ਨਾਲ ਚੰਗਾ ਤਾਲਮੇਲ ਬਣਾ ਕੇ ਰੱਖਿਆ ਹੈ, ਹਾਲਾਂਕਿ ਉਨ੍ਹਾਂ ਕਿਸੇ ਵੀ ਮੇਗਾ ਪ੍ਰਾਜੈਕਟ ਨੂੰ ਝੰਡੀ ਨਹੀਂ ਦਿੱਤੀ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਸੂਬਾ ਸਰਕਾਰ ਦੀ ਪਿਛੜੇ ਧਾਰ ਬਲਾਕ ''ਚ ਪਾਣੀ ਪੰਪ ਦੇ ਰੂਪ ''ਚ ਪ੍ਰਾਜੈਕਟਾਂ ਨੂੰ ਅਮਲੀ ਜਾਮਾ ਪਹਿਨਾਇਆ, ਇਹ ਹੀ ਨਹੀਂ ਇਕ ਸਰਕਾਰੀ ਕਾਲਜ ਅਤੇ ਇਕ ਆਈ. ਟੀ. ਆਈ. ਬਣਵਾਇਆ। ਉਹ ਮੀਡੀਆ ਦੀ ਚਕਾਚੌਂਧ ਤੋਂ ਪਰਹੇਜ਼ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਕੰਮ ਕੀਤਾ ਹੈ, ਜਿਸ ਨਾਲ ਮੈਂ ਸੰਤੁਸ਼ਟ ਹਾਂ। ਉਨ੍ਹਾਂ ਕਿਹਾ ਕਿ ਇਕ ਖੇਤੀਬਾੜੀ ਵਿਗਿਆਨ ਕੇਂਦਰ ਇਥੇ ਕਿਸਾਨਾਂ ਦੇ ਲਈ ਲਾਇਆ ਜਾ ਰਿਹਾ ਹੈ।
1977 ਤੋਂ ਲੈ ਕੇ 1997 ਭਾਵ 2 ਦਹਾਕਿਆਂ ਤੱਕ ਸੁਜਾਨਪੁਰ ਸੀਟ ਕਾਂਗਰਸ ਦੀ ਪਰੰਪਰਾਗਤ ਸੀਟ ਮੰਨੀ ਜਾਂਦੀ ਸੀ। ਸਵ. ਚਮਨ ਲਾਲ ਨੂੰ ਇਸ ਹਲਕੇ ਦਾ ਪਹਿਲਾਂ ਵਿਧਾਇਕ ਹੋਣ ਦਾ ਮਾਣ ਮਿਲਿਆ ਹੈ। ਉਹ ਇਥੋਂ ਲਗਾਤਾਰ 2 ਵਾਰ ਵਿਧਾਇਕ ਰਹੇ ਹਨ।