ਵਿਧਾਨਸਭਾ ਹਲਕਾ ਹੁਸ਼ਿਆਰਪੁਰ : ਕੰਡੀ ਖੇਤਰ ਦਾ ਵਿਕਾਸ ਰਿਹਾ ਮੁੱਖ ਮੁੱਦਾ

01/09/2017 5:08:23 PM

ਹੁਸ਼ਿਆਰਪੁਰ ( ਅਸ਼ਵਨੀ ਕਪੂਰ) — ਇਹ ਹਿੰਦੂ ਮਤਦਾਤਾ ਬਹੁਮਤਿ ਵਾਲੀ ਸ਼ਹਿਰੀ ਅਤੇ ਪੇਂਡੂ ਖੇਤਰ ''ਤੇ ਅਧਾਰਿਤ ਸੀਟ ਹੈ।

ਮੁੱਖ ਮੁੱਦਾ
ਸ਼ਹਿਰ ''ਚ ਸੜਕਾਂ ''ਤੇ ਬਰਸਾਤੀ ਪਾਣੀ ਦਾ ਜਮ੍ਹਾ ਹੋਣਾ ਅਤੇ ਆਵਾਜਾਈ ਦੀ ਬਹਾਲੀ ਦੀ ਪੁਰਾਣੀ ਸਮੱਸਿਆ ਬਣੀ ਹੋਈ ਹੈ। ਬਰਸਾਤ ਦੇ ਮੌਸਮ ''ਚ ਬਾਜ਼ਾਰਾਂ, ਮਹੱਲਿਆਂ, ਦੁਕਾਨਾਂ ਅਤੇ ਘਰਾਂ ਦੇ ਅੰਦਰ ਪਾਣੀ ਆ ਜਾਂਦਾ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਪ੍ਰਸ਼ਾਸਨ ਵਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਨਗਰ ਦੇ ਵੱਖੋ-ਵੱਖਰੇ ਹਿੱਸਿਆ ''ਚ ਸੀਵਰੇਜ ਸਿਸਟਮ ਹਾਲੇ ਤੱਕ ਨਹੀਂ ਬਣ ਸਕਿਆ। ਨਗਰ ਦੇ ਨਾਲ ਲੱਗਦੇ ਕੰਡੀ ਇਲਾਕੇ ਦਾ ਵਿਕਾਸ ਨਾ ਹੋਣਾ ਵੀ ਇਸ ਖੇਤਰ ਦਾ ਮੁੱਖ ਮੁੱਦਾ ਹੈ।
ਕੀਤੇ ਗਏ ਵਾਅਦੇ 
- ਨਵੇਂ ਬਸ ਸਟੈਂਡ ਦਾ ਨਿਰਮਾਣ
- ਡੇਰੀਆਂ ਦੀ ਜਗ੍ਹਾ ਬਦਲਣਾ
- ਕੈਟਲ ਪਾਉਂਡ ਦਾ ਨਿਰਮਾਣ
ਪੂਰੇ ਕੀਤੇ ਵਾਅਦੇ
ਸਿਰਫ ਬਸ ਸਟੈਂਡ ਦਾ ਹੀ ਨਿਰਮਾਣ ਹੋਇਆ। ਬਾਕੀ ਸਾਰੇ ਵਾਅਦੇ ਹਵਾ ''ਚ ਹੀ ਲਟਕ ਰਹੇ ਹਨ।