ਵਿਧਾਨ ਸਭਾ ਹਲਕਾ ਅਬੋਹਰ ਦਾ ਇਤਿਹਾਸ

12/31/2016 1:15:02 PM

ਅਬੋਹਰ : ਪਿਛਲੇ 15 ਸਾਲਾਂ ਤੋਂ ਅਬੋਹਰ ਸੀਟ ''ਤੇ ਕਾਂਗਰਸ ਜੇਤੂ ਹੁੰਦੀ ਆ ਰਹੀ ਹੈ। ਦੋ ਦਹਾਕਿਆਂ ''ਚ ਕੇਵਲ ਇਕ ਵਾਰ ਭਾਜਪਾ ਜੇਤੂ ਰਹੀ। ਹਲਕੇ ਦੇ ਵਿਧਾਇਕ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਿਕਾਸ ਯੋਜਨਾਵਾਂ ਪ੍ਰਤੀ ਵਿਧਾਨ ਸਭਾ ''ਚ ਸਰਕਾਰ ਦਾ ਧਿਆਨ ਕਰਨ ਦੇ ਬਾਵਜੂਦ ਰਵੱਈਆ ਨਕਾਰਾਤਮਕ ਰਿਹਾ। ਵਾਟਰ ਵਰਕਸ ਦੇ ਨਵੀਨੀਕਰਨ ਦੇ ਲਈ ਉਪ ਮੁੱਖ ਮੰਤਰੀ ਨੇ ਉਦਘਾਟਨ ਕੀਤਾ ਪਰ ਕੰਮ ਲਟਕਿਆ ਹੋਇਆ ਹੈ। ਮੁੱਖ ਮੰਤਰੀ ਨੂੰ ਬੇਨਤੀਆਂ ਕਰਨ ਦੇ ਬਾਵਜੂਦ ਕੇਵਲ ਇਕ ਵਾਰ ਅਬੋਹਰ ''ਚ ਸੰਗਤ ਦਰਸ਼ਨ ਦਾ ਆਯੋਜਨ ਕੀਤਾ। ਸੱਤਾਧਾਰੀ ਦਲ ਦੇ ਨੇਤਾ ਹਰ ਕੰਮ ''ਚ ਅੜ੍ਹਚਨ ਬਣੇ ਰਹੇ। 
ਸੀਟਾਂ ਦਾ ਇਤਿਹਾਸ
ਸਾਲ               ਪਾਰਟੀ     ਜੇਤੂ
1992     ਕਾਂਗਰਸ    ਸੱਜਨ ਕੁਮਾਰ ਜਾਖੜ
1997     ਭਾਜਪਾ  ਰਾਮ ਕੁਮਾਰ ਗੋਇਲ
2002     ਕਾਂਗਰਸ    ਸੁਨੀਲ ਜਾਖੜ
2007    ਕਾਂਗਰਸ     ਸੁਨੀਲ ਜਾਖੜ
2012    ਕਾਂਗਰਸ     ਸੁਨੀਲ ਜਾਖੜ
 
ਜਾਤੀ ਆਧਾਰ
ਹਿੰਦੂ ਅਰੋੜਾ   28 ਫੀਸਦੀ
ਜੱਟ ਸਿੱਖ   10 ਫੀਸਦੀ
ਦਲਿਤ   25 ਫੀਸਦੀ
ਘੁਮਿਆਰ ਬਾਗੜੀ  14 ਫੀਸਦੀ
ਕੰਬੋਜ   10 ਫੀਸਦੀ
ਹੋਰ   13 ਫੀਸਦੀ
 
 
 
 
 
 

 

Babita Marhas

This news is News Editor Babita Marhas