ਕੁਆਰਟਰ ਫਾਈਨਲ ''ਚ ਜੰਮੂ-ਕਸ਼ਮੀਰ ਨਾਲ ਭਿੜੇਗੀ ਮੇਜ਼ਬਾਨ ਪੰਜਾਬ ਪੁਲਸ ਟੀਮ

09/19/2018 3:03:27 AM

ਜਲੰਧਰ- ਮੇਜ਼ਬਾਨ ਪੰਜਾਬ ਪੁਲਸ ਦੀ ਟੀਮ 67ਵੀਂ ਅਖਿਲ ਭਾਰਤੀ ਪੁਲਸ ਹਾਕੀ ਪ੍ਰਤੀਯੋਗਤਾ ਦੇ ਪਹਿਲੇ ਕੁਆਰਟਰ ਫਾਈਨਲ ਵਿਚ ਜੰਮੂ-ਕਸ਼ਮੀਰ ਪੁਲਸ ਨਾਲ ਦੋ-ਦੋ ਹੱਥ ਕਰੇਗੀ।
ਸਥਾਨਕ ਪੀ. ਏ. ਪੀ. ਦੇ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਚ ਜਾਰੀ ਮੁਕਾਬਲੇ ਵਿਚ ਪੰਜਵੇਂ ਦਿਨ ਲੀਗ ਦੌਰ ਦੀ ਸਮਾਪਤੀ ਉਪਰੰਤ ਸੀਮਾ ਸੁਰੱਖਿਆ ਬਲ, ਕੇਂਦਰੀ ਰਿਜ਼ਰਵ ਪੁਲਸ ਬਲ, ਭਾਰਤ ਤਿੱਬਤ ਸੀਮਾ ਪੁਲਸ, ਸੀ. ਆਈ. ਐੱਸ. ਐੱਫ. ਸਮੇਤ ਮਹਾਰਾਸ਼ਟਰ ਤੇ ਓਡਿਸ਼ਾ ਪੁਲਸ ਦੀਆਂ ਟੀਮਾਂ ਵੀ ਆਖਰੀ 8 ਵਿਚ ਪਹੁੰਚਣ ਵਿਚ ਸਫਲ ਰਹੀਆਂ। ਉਥੇ ਹੀ ਹਰਿਆਣਾ ਪੁਲਸ ਦੀ ਟੀਮ ਪ੍ਰਤੀਯੋਗਤਾ ਦੇ ਫੈਸਲਾਕੁੰਨ ਦੌਰ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੀ।
ਅੱਜ ਹੋਏ ਮੁਕਾਬਲਿਆਂ ਵਿਚ ਕਰਨਾਟਕ ਪੁਲਸ ਨੇ ਮਣੀਪੁਰ ਪੁਲਸ ਨੂੰ 7-5 ਨਾਲ, ਓਡਿਸ਼ਾ   ਪੁਲਸ ਨੇ ਹਰਿਆਣਾ ਪੁਲਸ ਨੂੰ 5-1 ਨਾਲ, ਸੀ. ਆਈ. ਐੱਸ. ਐੱਫ. ਨੇ ਚੰਡੀਗੜ੍ਹ ਪੁਲਸ ਨੂੰ 3-0 ਨਾਲ, ਓਡਿਸ਼ਾ ਪੁਲਸ ਨੇ ਹਰਿਆਣਾ ਪੁਲਸ ਨੂੰ 5-1 ਨਾਲ, ਜੰਮੂ-ਕਸ਼ਮੀਰ ਪੁਲਸ ਨੇ ਤੇਲੰਗਾਨਾ ਪੁਲਸ ਨੂੰ 7-2 ਨਾਲ ਹਰਾਇਆ। ਜਦਕਿ ਭਾਰਤ ਤਿੱਬਤ ਪੁਲਸ ਨੇ ਐੱਸ. ਐੱਮ. ਬੀ. ਨੂੰ 5-1 ਨਾਲ ਹਰਾਇਆ।


Related News