ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ 4 ਨਾਮਜ਼ਦ

09/19/2018 2:36:22 AM

 ਫਿਰੋਜ਼ਪੁਰ, (ਕੁਮਾਰ, ਮਲਹੋਤਰਾ)- ਇਕ 20 ਸਾਲਾਂ ਦੀ ਲਡ਼ਕੀ ਨੂੰ ਡਰਾ-ਧਮਕਾ ਕੇ ਘਰੋਂ ਲਿਜਾਣ ਅਤੇ  ਬੇਹੋਸ਼ੀ ਦੀ ਹਾਲਤ ਵਿਚ ਰਾਜਸਥਾਨ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਥਾਣਾ ਕੁਲਗਡ਼੍ਹੀ ਦੀ ਪੁਲਸ ਨੇ ਪੀਡ਼ਤ ਲਡ਼ਕੀ ਦੇ ਬਿਆਨਾਂ ਅਨੁਸਾਰ ਇਕ ਅੌਰਤ ਸਮੇਤ 4 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।  
ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸਤਪਾਲ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀਡ਼ਤ ਲਡ਼ਕੀ ਨੇ ਦੋਸ਼ ਲਾਇਆ ਕਿ ਕਰੀਬ 3 ਮਹੀਨੇ ਪਹਿਲਾਂ ਦੋਸ਼ੀ ਰਵੀ ਉਸ ਦੇ ਘਰ ਆਇਆ ਤੇ ਉਸ ਨੂੰ ਡਰਾ-ਧਮਕਾ ਕੇ ਆਪਣੇ ਨਾਲ ਮੋਟਰਸਾਈਕਲ ’ਤੇ ਬਿਠਾ ਕੇ ਇਕ ਨਿੱਜੀ ਸਕੂਲ ਕੋਲ ਲੈ ਗਿਆ, ਜਿਥੇ ਪਹਿਲਾਂ ਹੀ ਇਕ ਚਿੱਟੇ ਰੰਗ ਦੀ ਗੱਡੀ ਖੜ੍ਹੀ ਸੀ, ਜਿਸ ਦੇ ਕੋਲ ਰਵੀ ਦੀ ਮਾਂ ਸਰਬਜੀਤ ਕੌਰ ਸਮੇਤ ਬੋਹਡ਼ ਸਿੰਘ ਤੇ ਨਿੱਕਾ ਬਾਬਾ ਨਾਮੀ ਵਿਅਕਤੀ ਖਡ਼੍ਹੇ ਸਨ। 
ਪੀਡ਼ਤ ਲਡ਼ਕੀ ਅਨੁਸਾਰ ਰਵੀ ਨੇ ਉਸ ਨੂੰ ਪੀਣ ਲਈ ਕੋਲਡ ਡਰਿੰਕ ਦਿੱਤੀ, ਜਿਸ ਨਾਲ ਉਹ ਬੇਹੋਸ਼ ਹੋ ਗਈ ਤੇ ਹੋਸ਼ ਆਉਣ ’ਤੇ ਉਸ ਨੂੰ ਪਤਾ ਲੱਗਾ ਕਿ ਉਹ ਰਾਜਸਥਾਨ ਵਿਚ ਸੀ। ਪੀਡ਼ਤ ਲਡ਼ਕੀ ਨੇ ਦੋਸ਼ ਲਾਇਆ ਕਿ ਨਾਮਜ਼ਦ ਲੋਕਾਂ ਨੇ ਉਸ ਦੀ ਕੁੱਟ-ਮਾਰ ਵੀ ਕੀਤੀ ਤੇ ਰਵੀ ਤੇ ਹੋਰ ਮੁੰਡਿਅਾਂ ਨੇ ਉਸ ਨਾਲ  ਜਬਰ-ਜ਼ਨਾਹ ਕੀਤਾ  ਤੇ ਕਰੀਬ 2 ਢਾਈ ਮਹੀਨੇ ਉਹ ਰਾਜਸਥਾਨ ਵਿਚ ਰਹੀ। ਪੀਡ਼ਤ ਲਡ਼ਕੀ ਅਨੁਸਾਰ ਫਿਰ ਰਵੀ ਉਸ ਨੂੰ ਮੱਖੂ ਵਿਖੇ ਕਿਰਾਏ ਦੇ ਮਕਾਨ ਵਿਚ ਲੈ ਆਇਆ, ਜਿਥੇ ਉਸ ਨੂੰ 4 ਦਿਨ ਰੱਖਿਆ ਤੇ ਜਦ ਪੀਡ਼ਤ ਲਡ਼ਕੀ ਦੇ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਉਸ ਨੂੰ ਘਰ ਲੈ ਆਏ ਤੇ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਦਾਖਲ ਕਰਵਾਇਆ। 
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਪੀਡ਼ਤ ਲਡ਼ਕੀ ਦੇ ਬਿਆਨਾਂ ਅਨੁਸਾਰ ਮੁਕੱਦਮਾ ਦਰਜ ਕਰ ਕੇ ਨਾਮਜ਼ਦ ਲੋਕਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News