ਪੁਲਸ ਨੇ 6 ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ

09/19/2018 2:31:53 AM

 ਭਿੱਖੀਵਿੰਡ/ਖਾਲਡ਼ਾ,   (ਭਾਟੀਆ)-  ਪਿਛਲੇ ਦਿਨੀਂ ਪਿੰਡ ਸਿੰਘਪੁਰਾ ਦੀ ਬਜ਼ੁਰਗ ਅੌਰਤ ਸਵਰਨ ਕੌਰ ਨੂੰ ਉਸ ਸਮੇਂ ਇਨਸਾਫ ਮਿਲ ਗਿਆ, ਜਦੋਂ ਪੁਲਸ ਵੱਲੋਂ ਅੌਰਤ ਦੀ ਮੱਝ ਨੂੰ ਜ਼ਹਿਰੀਲੀ ਦਵਾਈ ਦੇਣ ਵਾਲੇ ਕਥਿਤ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਅਾਰੰਭ ੍ਯ ਦਿੱਤੀ  ਗਈ। ਅੌਰਤ ਸਵਰਨ ਕੌਰ ਤੇ ਉਸ ਦੇੇ ਪੁੱਤਰ ਹਰਜੀਤ ਸਿੰਘ ਵੱਲੋਂ ਥਾਣਾ ਭਿੱਖੀਵਿੰਡ ਵਿਖੇ ਸ਼ਿਕਾਇਤ ਦਰਜ ਕਾਰਵਾਈ ਗਈ ਸੀ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀਅਾਂ ਮੱਝਾਂ ਘਰ ਦੇ ਬਾਹਰ ਬੰਨ੍ਹਦੇ ਸੀ। ਉਸ ਦਾ ਜਾਤੀ ਤੌਰ ’ਤੇ ਪਿੰਡ ਦੇ ਹੀ ਕੁਝ ਲੋਕਾਂ ਨਾਲ ਝਗਡ਼ਾ ਚੱਲਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ 14 ਸਤੰਬਰ ਨੂੰ ਸਾਡੇ ਪਿੰਡ ਦੇ ਕੁਝ ਲੋਕਾਂ ਵੱਲੋਂ ਸਾਡੇ ਖੇਤਾਂ ਨਾਲ ਲੱਗਦੇ ਆਪਣੇ ਖੇਤਾਂ ’ਚ ਲੱਗੇ ਝੋਨੇ  ਨੂੰ ਸਪਰੇਅ ਕਰਨ ਦੇ ਬਹਾਨੇ ਸਾਡੀ ਜ਼ਮੀਨ ਅੰਦਰ ਪਏ ਪੱਠਿਆਂ ਨੂੰ ਜ਼ਹਿਰਲੀ ਦਵਾਈ ਦੀ ਸਪਰੇਅ ਕਰ ਦਿੱਤੀ ਗਈ ਸੀ। ਸਵਰਨ ਕੌਰ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਪਿੰਡ ਦੇ ਕੁਝ ਲੋਕਾਂ ਵੱਲੋਂ ਸਾਡੀਆਂ ਮੱਝਾਂ ਨੂੰ ਕੋਈ ਜ਼ਹਿਰੀਲੀ ਦਵਾਈ ਦੇ ਦਿੱਤੀ ਗਈ ਹੈ। ਇਸ ਦੌਰਾਨ ਦੂਜੀਅਾਂ ਮੱਝਾਂ  ਦਾ ਇਲਾਜ ਕਰਵਾਉਣ ਉਪਰੰਤ ਉਹ ਤਾਂ ਬੱਚ ਗਈਅਾਂ ਪਰ ਇਕ ਮੱਝ ਬੀਮਾਰ ਹੋ ਗਈ ਸੀ। ਉਹ ਮੱਝ ਅੱਜ ਮਰ ਗਈ। ਭਾਵੇਂ  ਇੰਨੇ ਚਿਰ  ਪੁਲਸ ਵੱਲੋਂ ਮਾਮਲੇ ਨੂੰ ਲਟਕਾਇਅਾ ਗਿਆ ਪਰ ਅੱਜ ਉਸ ਸਮੇਂ ਮਾਮਲੇ ਨੇ ਨਵਾਂ ਮੋਡ਼ ਲੈ ਲਿਆ, ਜਦੋਂ ਬਜ਼ੁਰਗ ਅੌਰਤ ਦੇ ਪੁੱਤਰ ਹਰਜੀਤ  ਦੇ ਬਿਆਨਾਂ ’ਤੇ ਉਨ੍ਹਾਂ ਦੀਆਂ ਮੱਝਾਂ ਨੂੰ ਜ਼ਹਿਰੀਲੀ ਦਵਾਈ ਦੇਣ ਵਾਲੇ ਕਥਿਤ ਮੁਲਜ਼ਮਾਂ ਅਜੀਤ ਸਿੰਘ, ਬਲਦੇਵ ਸਿੰਘ, ਲਖਵਿੰਦਰ ਸਿੰਘ ਉਰਫ ਬਲਬੀਰ ਤਿੰਨੇ ਪੁੱਤਰ ਹਰੀ ਸਿੰਘ, ਸੁਖਮਨ ਸਿੰਘ ਪੁੱਤਰ ਲਖਵਿੰਦਰ ਸਿੰਘ, ਹਰਬੀਰ ਸਿੰਘ ਪੁੱਤਰ ਅਜੀਤ ਸਿੰਘ, ਨਵਦੀਪ ਸਿੰਘ ਪੁੱਤਰ ਬਲਦੇਵ ਸਿੰਘ ਸਾਰੇ ਵਾਸੀ ਸਿੰਘਪੁਰਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
 ਇਸ ਮੌਕੇ ਥਾਣਾ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸਿੰਗਪੁਰਾ  ਦੇ ਹਰਜੀਤ ਸਿੰਘ ਵੱਲੋਂ ਸ਼ਿਕਾਇਤ ਆਉਣ ’ਤੇ ਉਸ ਦੀ ਪਡ਼ਤਾਲ ਕਰ ਕੇ ਬਜ਼ੁਰਜ ਅੌਰਤ ਦੇ ਪੁੱਤਰ ਦੇ ਬਿਆਨਾਂ ’ਤੇ ਕਥਿਤ ਮੁਲਜਮਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
 


Related News