ਓਵਰਲੋਡ ਵਾਹਨਾਂ  ਕਾਰਨ ਵਾਪਰ ਰਹੇ ਨੇ ਹਾਦਸੇ ਪਰ ਪ੍ਰਸ਼ਾਸਨ ਸੁੱਤਾ ਪਿਐ ਗੂਡ਼੍ਹੀ ਨੀਂਦ

09/19/2018 2:18:52 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਇਸ ਖੇਤਰ ਵਿਚ ਸਡ਼ਕਾਂ ’ਤੇ ਚੱਲਣ ਵਾਲੇ ਓਵਰਲੋਡ ਵਾਹਨਾਂ ਕਾਰਨ ਰੋਜ਼ ਸੜਕ ਹਾਦਸੇ ਵਾਪਰ ਰਹੇ ਹਨ ਪਰ ਪ੍ਰਸ਼ਾਸਨ ਬੇਖ਼ਬਰ ਹੈ ਅਤੇ ਗੂਡ਼੍ਹੀ ਨੀਂਦ ਸੁੱਤਾ ਪਿਆ ਹੈ।  ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਕ ਲਡ਼ਕੇ ਦੀ ਮੌਤ ਟਰਾਲੀ ਦੇ ਹੇਠਾਂ ਆਉਣ ਕਾਰਨ ਹੋਈ ਹੈ ਅਤੇ ਹੋਰ ਹਾਦਸੇ ਵੀ ਹੁੰਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਸਿਵਲ ਪ੍ਰਸ਼ਾਸਨ ਤੇ ਪੁਲਸ ਵਿਭਾਗ ਵੱਲੋਂ ਓਵਰਲੋਡ ਵਾਹਨ ਚਾਲਕਾਂ ਖਿਲਾਫ਼ ਕੋਈ ਕਾਰਵਾਈ ਸਖ਼ਤੀ ਨਾਲ ਨਹੀਂ ਕੀਤੀ ਜਾ ਰਹੀ। ਜਦਕਿ ਅਜਿਹੇ ਵਾਹਨ ਆਵਾਜਾਈ ਵਿਚ ਵੀ ਵਿਘਨ ਪਾਉਂਦੇ ਹਨ। ਸਬੰਧਤ ਵਿਭਾਗ ਨੂੰ ਇਸ ਗੰਭੀਰ ਮਸਲੇ ’ਤੇ ਸੁਚੇਤ ਹੋਣਾ ਚਾਹੀਦਾ ਹੈ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। 
ਕੀ ਕਹਿਣਾ ਹੈ ਸਹਾਇਕ ਟਰਾਂਸਪੋਰਟ ਅਫਸਰ ਦਾ : ਇਸ ਸਮੱਸਿਆ ਸਬੰਧੀ ਜਦੋਂ ਵਿਭਾਗ ਦੇ ਸਹਾਇਕ ਟਰਾਂਸਪੋਰਟ ਅਫ਼ਸਰ ਗੁਰਨਾਮ ਸਿੰਘ ਨਾਲ ਗੱਲਬਾਤ  ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਮਹੀਨਾ ਸਤੰਬਰ ਦੇ ਪਹਿਲੇ ਹਫ਼ਤੇ ਲਗਭਗ  35 ਓਵਰਲੋਡ ਵਾਹਨਾਂ ਦੇ ਚਲਾਨ ਕਰ ਕੇ ਉਨ੍ਹਾਂ ਕੋਲੋਂ ਕਰੀਬ ਸਵਾ 5 ਲੱਖ ਰੁਪਏ ਜੁਰਮਾਨਾ  ਵਸੂਲ ਕੀਤਾ ਗਿਆ ਹੈ। ਉਨ੍ਹਾਂ ਸਖ਼ਤ ਚਿਤਾਵਨੀ ਦਿੱਤੀ ਕਿ ਕਿਸੇ ਵੀ ਓਵਰਲੋਡ ਵਾਹਨ ਨੂੰ  ਸਡ਼ਕਾਂ ’ਤੇ ਚੱਲਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਇਹ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ।


Related News