ਰੰਜਿਸ਼ ਕਾਰਨ ਚਲਾਈ ਗੋਲੀ, 1 ਫੱਟਡ਼

09/19/2018 2:09:02 AM

ਅੰਮ੍ਰਿਤਸਰ,   (ਅਰੁਣ)-  ਬੀਤੀ ਰਾਤ ਰਣਜੀਤ ਐਵੀਨਿਊ ਮਾਰਕੀਟ ਤੋਂ ਆਲਟੋ ਕਾਰ ’ਚ ਜਾ ਰਹੇ ਨੌਜਵਾਨਾਂ ’ਤੇ ਕੁਝ ਬਾਈਕ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਅਾਂ, ਜਿਸ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਇਕ ਗੋਲੀ ਵਿੱਕੀ ਮੱਟੂ ਦੇ ਮੋਢੇ ’ਤੇ ਲੱਗਣ ਨਾਲ ਉਹ ਜ਼ਖਮੀ ਹੋ ਗਿਆ, ਜਦਕਿ 2 ਗੋਲੀਆਂ ਉਨ੍ਹਾਂ ਦੀ ਆਲਟੋ ਕਾਰ ’ਤੇ ਵੀ ਲੱਗੀਅਾਂ। ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਜ਼ਖਮੀ ਵਿੱਕੀ ਮੱਟੂ ਵਾਸੀ ਨਵੀਂ ਅਾਬਾਦੀ ਫੈਜ਼ਪੁਰਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਤੇ ਉਸ ਦੇ 4 ਹੋਰ ਸਾਥੀ ਰਣਜੀਤ ਐਵੀਨਿਊ ਤੋਂ ਨੂਡਲ ਖਾ ਕੇ ਆਲਟੋ ਕਾਰ ’ਚ ਵਾਪਸ ਜਾ ਰਹੇ ਸਨ ਤਾਂ ਮੋਟਰਸਾਈਕਲਾਂ ’ਤੇ ਆਏ ਕੈਮੀ, ਉਸ ਦੇ ਚਚੇਰੇ ਭਰਾ ਪਵਨ ਵਾਸੀ ਨਵੀਂ ਅਾਬਾਦੀ, ਸਾਗਰ ਵਾਸੀ ਕਰਮਪੁਰਾ ਤੇ 2 ਹੋਰ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਇਕ ਗੋਲੀ ਉਸ ਦੇ ਮੋਢੇ ’ਤੇ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਫੈਜ਼ਪੁਰਾ ਪੁਲਸ ਚੌਕੀ ਨੇ ਕਾਰਵਾਈ ਕਰਦਿਆਂ ਇਰਾਦਾ ਕਤਲ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆਂ ਫੈਜ਼ਪੁਰਾ ਚੌਕੀ ਇੰਚਾਰਜ ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਤੇ ਪਹਿਲਾਂ ਵੀ ਇਨ੍ਹਾਂ ਖਿਲਾਫ ਮਾਮਲੇ ਦਰਜ ਹਨ।


Related News