ਫੋਰੈਂਸਿਕ ਆਡਿਟ ਦੇ ਜਵਾਬ ਕਾਰਨ ਕਮਿਸ਼ਨਰ ਨੇ ਅਧਿਕਾਰੀਆਂ ਦੀ ਕੀਤੀ ਖਿਚਾਈ

09/19/2018 2:00:27 AM

ਅੰਮ੍ਰਿਤਸਰ,   (ਵਡ਼ੈਚ)-  ਨਿਗਮ ਦੇ ਵਿਭਾਗਾਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਕੰਮਾਂ ਦੇ ਰੀਵਿਊ ਨੂੰ ਲੈ ਕੇ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਬੈਠਕ ਕੀਤੀ ਗਈ। ਇਸ ਦੌਰਾਨ ਕਮੀ-ਪੇਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਦੀ ਖਿਚਾਈ ਵੀ ਕੀਤੀ ਗਈ। ਬੈਠਕ ’ਚ ਸੀਵਰੇਜ ਤੇ ਵਾਟਰ ਸਪਲਾਈ, ਐੱਮ. ਟੀ. ਪੀ., ਬਾਗਬਾਨੀ, ਸਟਰੀਟ ਲਾਈਟ ਤੇ ਸਿਵਲ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਹੋਏ।
®ਕਮਿਸ਼ਨਰ ਸੋਨਾਲੀ ਗਿਰੀ ਨੇ ਗਠਜੋੜ ਸਰਕਾਰ ਸਮੇਂ ਕੀਤੇ ਤੇ ਚੱਲ ਰਹੇ ਅਰਬਨ ਮਿਸ਼ਨ ਦੇ ਕੰਮਾਂ ਦਾ ਰੀਵਿਊ ਲਿਆ। ਹਿਰਦੈ ਪ੍ਰਾਜੈਕਟ ਦੌਰਾਨ ਪੂਰੇ ਹੋਏ ਤੇ ਚੱਲ ਰਹੇ ਕੰਮਾਂ ਦੀ ਰਿਪੋਰਟ ’ਤੇ ਚਰਚਾ ਕੀਤੀ ਗਈ। ਫੋਰੈਂਸਿਕ ਆਡਿਟ ਤਹਿਤ ਜਿਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਜਵਾਬ ਨਹੀਂ ਦਿੱਤਾ ਸੀ, ਕਾਰਨ ਕਮਿਸ਼ਨਰ ਨੇ ਅਧਿਕਾਰੀਆਂ ਦੀ ਖਿਚਾਈ ਕਰਦਿਆਂ ਕੰਮਾਂ ਪ੍ਰਤੀ ਮਿਹਨਤ ਤੇ ਲਗਨ ਨਾਲ ਕੰਮ ਕਰਨ ਦੇ
ਆਦੇਸ਼ ਜਾਰੀ ਕੀਤੇ।
®ਇਸ ਮੌਕੇ ਐੱਸ. ਈ. ਅਨੁਰਾਗ ਮਹਾਜਨ, ਐੱਸ. ਈ. ਪ੍ਰਦੂਮਨ ਸਿੰਘ, ਐੱਮ. ਟੀ. ਪੀ. ਆਈ. ਪੀ. ਐੱਸ. ਰੰਧਾਵਾ, ਐਕਸੀਅਨ ਸੰਦੀਪ ਸਿੰਘ ਅਤੇ ਭੁਪਿੰਦਰ ਸਿੰਘ ਤੇ ਸੁਪਰਡੈਂਟ ਰਜਿੰਦਰ ਸ਼ਰਮਾ ਵੀ ਮੌਜੂਦ ਸਨ।


Related News