ਨਿਊਜ਼ੀਲੈਂਡ ''ਚ ਦੌੜਣਗੀਆਂ ਓਲਾ ਦੀਆਂ ਕਾਰਾਂ

09/19/2018 2:00:27 AM

ਵੈਲਿੰਗਟਨ—ਭਾਰਤੀ ਰਾਈਡ ਸ਼ੇਅਰਿੰਗ ਕੰਪਨੀ ਓਲਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਲਦ ਹੀ ਨਿਊਜ਼ੀਲੈਂਡ 'ਚ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕਰੇਗੀ, ਜਿਸ ਨੂੰ ਸਭ ਤੋਂ ਪਹਿਲਾਂ ਆਕਲੈਂਡ, ਕਰਾਈਸਟਚਰਚ ਅਤੇ ਵੈਲਗਿੰਟਨ 'ਚ ਸ਼ੁਰੂ ਕੀਤਾ ਜਾਵੇਗਾ। ਕੈਬ ਐਗਰੀਗੇਟਰ ਨੇ ਇਕ ਬਿਆਨ 'ਚ ਕਿਹਾ ਕਿ ਓਲਾ ਨਿਊਜ਼ੀਲੈਂਡ 'ਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਆਕਲੈਂਡ, ਕਰਾਈਸਟਚਰਚ ਅਤੇ ਵੈਲਗਿੰਟਨ 'ਚ ਡਰਾਈਵਰ ਅਤੇ ਯਾਤਰੀ ਸੁਰੱਖਿਅਤ ਤਰੀਕੇ ਨਾਲ ਸਫਰ ਕਰ ਸਕਣਗੇ।

ਹਾਲਾਂਕਿ ਕੰਪਨੀ ਨੇ ਨਿਊਜ਼ੀਲੈਂਡ 'ਚ ਸੇਵਾਵਾਂ ਦੀ ਸ਼ੁਰੂਆਤ ਦੀ ਤਾਰਿਖ ਦੀ ਜਾਣਕਾਰੀ ਨਹੀਂ ਦਿੱਤੀ ਹੈ। ਓਲਾ ਨੇ ਇਸ ਤੋਂ ਪਹਿਲਾਂ ਫਰਵਰੀ 'ਚ ਆਸਟ੍ਰੇਲੀਆ 'ਚ ਅਤੇ ਅਗਸਤ 'ਚ ਬ੍ਰਿਟੇਨ 'ਚ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਸੀ। ਆਸਟ੍ਰੇਲੀਆ 'ਚ ਓਲਾ ਵਰਤਮਾਨ 'ਚ ਸੱਤ ਸ਼ਹਿਰਾਂ 'ਚ ਸੇਵਾ ਦੇ ਰਹੀ ਹੈ ਜਿਸ 'ਚ ਸਿਡਨੀ, ਮੈਲਬਰਨ ਅਤੇ ਪਰਥ ਸ਼ਾਮਲ ਹਨ। ਬ੍ਰਿਟੇਨ 'ਚ ਓਲਾ ਕੈਬ ਕਾਡਰਿਫ, ਨਿਊਪਾਰਟ ਅਤੇ ਵੈਲ ਆਫ ਗਲੇਮੋਰਗਨ 'ਚ ਉਪਲੱਬਧ ਹੈ। ਕੰਪਨੀ ਦੀ ਯੋਜਨਾ ਇਥੇ ਸਾਲ ਦੇ ਆਖਿਰ ਤੱਕ ਦੇਸ਼ ਭਰ 'ਚ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਨ ਦੀ ਹੈ।

ਕੰਪਨੀ ਦੇ ਮੁੱਖ ਕਾਰਜਕਾਰੀ ਭਾਵੇਸ਼ ਅਗਰਵਾਲ ਨੇ ਕਿਹਾ ਕਿ ਅਸੀਂ ਨਿਊਜ਼ੀਲੈਂਡ 'ਚ ਰਾਈਡ ਸ਼ੇਅਰ ਸਪੇਸ 'ਚ ਡਰਾਈਵਰ ਅਤੇ ਸਵਾਰੀ ਦੋਵਾਂ ਲਈ ਵਿਕਲਪ ਪ੍ਰਦਾਨ ਕਰਨ ਦਾ ਅਸਵਰ ਦੇਖਦੇ ਹਾਂ। ਅਸੀਂ ਨਿਊਜ਼ੀਲੈਂਡ ਦੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਤੋਂ ਬਾਅਦ ਉਨ੍ਹਾਂ ਦੀਆਂ ਆਵਾਜਾਈ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੀਆਂ ਸੇਵਾਵਾਂ ਲਾਂਚ ਕਰਨ ਦੀ ਤਿਆਰੀ ਕੀਤੀ ਹੈ। ਬੈਂਗਲੁਰੂ ਸਥਿਤ ਕੰਪਨੀ ਓਲਾ ਨੇ ਆਕਲੈਂਡ ਦੇ ਟੈਕ ਸਟਾਰਟਅਪ ਹੋਰੀਜਨ ਰੋਬੋਟਿਕਸ ਦੇ ਸਹਿ-ਸੰਸਥਾਪਕ ਬ੍ਰਾਇਨ ਡੇਵਿਲ ਦੀ ਨਿਯੁਕਤੀ ਨਿਊਜ਼ੀਲੈਂਡ ਦੇ ਕੰਟਰੀ ਮੈਨੇਜਰ ਦੇ ਅਹੁਦੇ 'ਤੇ ਕੀਤੀ ਹੈ।


Related News